-->

ਭਾਸ਼ਾ ਨਾਲ ਹੀ ਸਿਰਫ ਮਨ ਦੇ ਵਿਚਾਰ ਸਾਝੇ ਨਹੀਂ ਹੁੰਦੇ

ਅਜ ਕੋਈ ਅਮਰੀਕਾ ਰਹਿ ਰਿਹਾ ਹੈ ਤੇ ਕੋਈ ਕੈਨੇਡਾ, ਕੋਈ ਅਫਰੀਕਾ ਤੇ ਕੋਈ ਫਰਾਸ । ਜਿਨੇ ਦੇਸ਼ ਹਨ ਉਸ ਦੀਆ ਤਿੰਨ ਗੁਣਾ ਭਾਸ਼ਾਵਾਂ ਬਣ ਗਈਆ ਹਨ। ਤੇ ਕੀ ਅਜ ਭਾਸ਼ਾ ਮਨ ਦੇ ਵਿਚਾਰਾ ਨੂੰ ਪ੍ਰਗਟ ਕਰ ਵਿਚ ਸਫਲ ਰਹੀ ਹੈ ਮੇਰੇ ਖਯਾਲ ਵਿਚ ਨਹੀ ਮੈਂ ਤਾਂ ਪੰਜਾਬੀ ਹਾਂ ਤੇ ਮੈਨੂੰ ਫਰਾਂਸੀਸੀ ਨਹੀਂ ਆਉਦੀ ਤੇ ਮੈ ਫਰਾਂਸੀਸੀ ਭਾਸ਼ਾ ਨਹੀ ਸਮਝ ਸਕਦਾ ਹਾਂ ਇਸੇ ਤਰਾਂ ਇਕ ਫਰਾਂਸ ਦਾ ਰਹਿਣ ਵਾਲਾ ਨੋਜਵਾਨ ਵੀ ਫਰਾਂਸੀਸੀ ਮੇਰੀ ਮਾਂ ਬੋਲੀ ਪੰਜਾਬੀ ਨਹੀ ਸਮਝ ਸਕਦਾ । ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿ ਸਿਰਫ ਭਾਸ਼ਾਂ ਨਾਲ ਹੀ ਮਨ ਦੇ ਵਿਚਾਰ ਸਾਝੇ ਨਹੀਂ ਹੁੰਦੇ । ਹੋਰਾਂ ਦੀ ਗਲ ਸਮਝ ਲਈ ਸਾਨੂੰ ਗੁਰਬਾਣੀ ਅਨੁਸਾਰ ਅਪਣਾ ਮਨ ਪਵਿਤਰ ਕਰਨਾ ਹੋਵੇਗਾ। ਜਿਸ ਸਮੇਂ ਸਾਡਾ ਮਨ ਪਵਿਤਰ ਹੋ ਜਾਦਾਂ ਹੈ ਤਾਂ ਸਾਨੂੰ ਦੁਜੇ ਦੇ ਵਿਚਾਰਾਂ ਨੂੰ ਸਮਝਂਣ ਤੇ ਉਸ ਦੀ ਮੁਸ਼ਕਲ ਹਲ ਕਰਨ ਦੇ ਲਈ ਭਾਸ਼ਾਂ ਰੁਪੀ ਵਿਚੋਲੇ ਦੀ ਕੋਈ ਜਰੂਰਤ ਨਹੀਂ ਹੁੰਦੇ ।

ਇਸ ਦੀ ਇਕ ਉਦਾਹਰਣ ਮੈਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਦੇ ਸਕਦਾ  ਮਖਣ ਸਿੰਘ ਲਾਬਾਨਾ ਇਕ ਵਾਰੀ ਸਮੁੰਦਰੀ ਯਾਤਰਾ ਕਰ ਰਿਹਾ ਸੀ ਤੇ ਅਚਾਨਕ ਸਮੁੰਦਰੀ ਤੁਫਾਨ ਆ ਗਿਆ ਤੇ ਉਸ ਨੇ ਸਚੇ ਬਾਦਸ਼ਾਹ ਗੁਰੂ ਤੇਗ ਬਹਾਦੁਰ ਨੂੰ ਯਾਦ ਕੀਤਾ ਉਸ ਨੂੰ ਕੋਈ ਚਿਠੀ ਨਹੀ ਪਾਈ ਸੀ ਕੋਈ ਇਮੇਲ ਨਹੀ ਕੀਤਾ ਸੀ ਸਿਰਫ ਉਸ ਨੇ ਸਚੇ ਦਿਲ ਨਾਲ ਅਰਦਾਸ ਹੀ ਕੀਤੀ ਸੀ ਤੇ ਉਸ ਦੇ ਇਹ ਮਨ ਦੇ ਵਿਚਾਰ , ਤੇ ਇਹ ਮੁਸ਼ਕਲ ਗੁਰੂ ਤੇਗ ਬਹਾਦੁਰ ਕੋਲ ਬਿਨਾ ਕੋਈ ਭਾਸ਼ਾ ਦੇ ਵਿਚੋਲੇ ਤੋ ਪੰਹੁਚ ਗਈ ਤੇ ਗੁਰੂ ਤੇਗ ਬਹਾਦੁਰ ਨੇ ਆਪ ਸਮੁੰਦਰ ਵਿਚ ਜਾ ਕੇ ਕਸ਼ਤੀ ਨੂੰ ਮੋਢਾ ਦੇ ਕੇ ਕਿਨਾਰੇ ਤੇ ਪਹੁੰਚਾ ਦਿਤਾ ਤੇ ਇਸ ਤਰਾ ਅਪਣੇ ਭਗਤ ਦੇ ਜੀਵਨ ਦੀ ਰਖਿਆ ਕੀਤੀ

No comments

Powered by Blogger.