-->

ਕਾਮਵਾਸਨਾ ਤੇ ਨਿਯੰਤਰਣ ਰਖਣ ਦੇ ਤਿੰਨ ਨੁਕਸੇ

ਪਿਆਰੇ ਦੋਸਤੋ
ਅਜ ਮੈਂ ਸਿਖਮਾਰਗ ਦੀ ਸਾਇਟ ਤੇ ਮੈ ਬੀਮਾਰ ਕਿਉਂ ਹਾਂ? ਦਾ ਲੇਖ ਪੜ ਰਿਹਾ ਸੀ ਜੋ ਕਿ ਬਹੁਤ ਹੀ ਵਧਿਆ ਲਿਖਿਆ ਹੋਇਆ ਸੀ ਤੇ ਗੁਰਬਾਣੀ ਦੇ ਬਹੁਤ ਹੀ ਚੰਗੇ ਵਿਚਾਰ ਦਸੇ ਹੋਏ ਸਨ ਪੜ ਕੇ ਬਹੁਤ ਹੀ ਅੰਨਦ ਆਇਆ ਤੇ ਦਿਲ ਕੀਤਾ ਕਿ ਤੁਹਾਡਾ ਨਾਲ ਸ਼ਾਮ ਨੂੰ ਵਿਚਾਰ ਵਟਾਦਰਾ ਕੀਤਾ ਜਾਵੇ ਇਸ ਲਈ ਮੈਂ ਬਲੋਗ ਲਿਖਣ ਲਗ ਗਿਆ
ਇਨਸਾਨ ਦੀ ਬੀਮਾਰੀ ਦਾ ਸਭ ਤੋ ਵਡਾ ਕਾਰਨ ਕਾਮ ਹੈ ਜਾ ਕਾਮਵਾਸਨਾ ਹੈ ਇਸ ਕਾਰਣ ਹੋਰ ਸਾਰਿਆ ਬੀਮਾਰਿਆ ਲਗਿਆ ਹੋਈਆ ਹਨ ਇਸ ਦੇ ਉਤੇ ਵਡੇ ਸੰਤ ਮਹਾਤਮਾ ਵੀ ਕਾਬੂ ਨਾ ਕਰ ਸਕੇ ਇਸ ਲਈ ਇਸ ਤੇ ਕਾਬੂ ਪਾਉਣ ਲਈ ਤੁਹਾਨੂੰ ਹੀ ਖੁਦ ਤਿਆਰ ਹੋਣਾ ਪਵੇਗਾ

ਗੂਰਬਾਣੀ ਵਿਚ ਆਉਦਾ ਹੈ


ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ॥ ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥ 1॥ ਅੰਧੇ ਚੇਤਿ ਹਰਿ ਹਰਿ ਰਾਇਆ॥ ਤੇਰਾ ਸੋ ਦਿਨੁ ਨੇੜੈ ਆਇਆ॥ 1॥ ਰਹਾਉ॥ ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ॥ ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥ 2॥ ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ॥ ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ॥ 3॥ ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ॥ ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ॥ 4॥ 5॥ 127॥ {ਪੰਨਾ 403}

ਅਰਥ: —ਹੇ ਕਾਮ-ਵਾਸਨਾ ਵਿੱਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ)। 1. ਰਹਾਉ।

ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ। ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ। 1.

ਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ। ਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ। 2.

ਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ। ਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ।

ਹੇ ਨਾਨਕ! ਆਖ—ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ)।

ਜੇ ਇਸ ਤੇ ਵਿਚਾਰ ਕੀਤਾ ਜਾਵੇ ਤਾ ਸਾਨੂੰ ਕਾਮਵਾਸਨਾ ਤੇ ਨਿਯੰਤਰਣ ਰਖਣ ਦੇ ਤਿੰਨ ਨੁਕਸੇ ਮਿਲ ਜਾਦੇ ਹਨ  1. ਪਹਿਲਾ ਨੁਕਸਾ
ਜਦੋ ਵੀ ਕਾਮਵਸਨਾ ਦਾ ਤੁਹਾਡੇ ਤੇ ਹਮਲਾ ਹੋਵੇ ਉਸ ਸਮੇਂ ਇਕ ਪ੍ਰਮਾਤਮਾ ਦਾ ਨਾਂ ਲੈਣਾ ਸ਼ੁਰੂ ਕਰੋ ਦੇਖਦੇ ਹੀ ਦੇਖਦੇ ਚਿਤ ਸ਼ਾਤ ਹੋ ਜਾਵੇਗਾ ਤੁਹਾਨੂੰ ਇਹ ਬੋਧ ਹੋ ਜਾਵੇਗਾ ਕਿ ਜਿਸ ਚਮ ਦੀ ਮੈਨੂੰ ਲਾਲਸਾ ਹੈ ਇਹ ਤਾਂ ਨਾਸ਼ਵਾਨ ਹੈ ਤੇ ਜਿਸ ਨੂੰ ਪਕੜਨ ਲਈ ਮਨ ਮਚਲ ਰਿਹਾ ਹੈ ਉਹ ਹੋਰ ਕੁਝ ਨਹੀਂ ਸਿਰਫ ਖੂਨ ਤੇ ਹਡਿਆ ਹੀ ਹਨ ਪਰ ਇਸ ਰਸਤੇ ਤੇ ਚਲਣ ਨਾਲ ਕਾਲੇ ਕਰਮਾ ਦੀ ਰਚਨਾ ਹੁੰਦੀ ਹੈ ਜੋ ਤੈਨੂੰ ਜਿਦੰਗੀ ਭਰ ਬੀਮਾਰ ਹੀ ਬਣਾਈ ਰਖੇਗੀ ਇਸ ਲਈ ਉਸ ਸਮੇਂ ਰਬ ਦਾ ਨਾਂ ਤੁਹਾਨੂੰ ਚੇਤਨ ਕਰ ਸਕਦਾ ਹੈ ਇਹੀ ਮੇਰੀ ਜੀਦੰਗੀ ਦਾ ਵੀ ਤਜਰਬਾ ਹੈ ਕਿ ਰਬ ਦਾ ਮਨ ਵਿਚ ਜਾਪ ਸ਼ੁਰੂ ਕਰੋ
2. ਦੁਜਾ ਨੁਕਸਾ
ਜੇ ਤੁਹਾਡੇ ਮਨ ਦੇ ਵਿਚ ਫਿਰ ਕਾਮਵਾਸਨਾ ਆ ਜਾਵੇ ਤਾਂ ਇਸ ਵਿਚਾਰ ਤੇ ਜੋਰ ਦਿਉ ਕੀ ਇਹ ਕਾਮ ਰੁਪੀ ਇਸਤਰੀ ਇਸਤਰੀ ਨਹੀ ਨਾਗਿਨ ਹੈ ਇਸ ਦੇ ਮੁਹ ਵਿਚ ਪਿਆਰ ਨਹੀ ਸਪ ਰੁਪੀ ਜਹਿਰ ਹੈ ਤੇ ਜੇ ਤੁਸੀ ਇਸ ਦੇ ਵਸ ਹੋ ਗਏ ਤਾਂ ਇਸ ਨੇ ਐਸਾ ਡੰਗ ਮਾਰਨਾ ਹੈ ਕਿ ਫਿਰ ਤਾਂ ਤੁਸੀ ਠੀਕ ਹੀ ਨਹੀ ਹੋ ਸਕਦੇ । ਇਨਾਂ ਵਿਚਾਰਾ ਨੂੰ ਵਾਰ ਵਾਰ ਦੋਹਰਾਉਏ ਕਾਮਵਾਸਨਾ ਮੇਰਾ ਪਿਛਾ ਛੱਡ ਦੇ ਤੁ ਸਪਣੀ ਹੈਏ ਕਾਮਵਾਸਨਾ ਮੇਰੋ ਤੋ ਅਪਣਾ ਹਥ ਪਿਛੋ ਕਰ ਲੈ ਕਿਥੇ ਇਹ ਨਾ ਹੋਵੇ ਕਿ ਇਸ ਨੂੰ ਸਯਮ ਰੁਪੀ ਨੇਵਲੇ ਨਾਲ ਹੀ ਮਾਰ ਦਿਤਾ ਜਾਵੇ
3. ਤੀਜਾ ਨੁਕਸਾ
ਗੁਰੂ ਨੂੰ ਪੁਕਾਰੋ
ਅਖਰੀ ਲਾਇਨ ਬਹੁਤ ਹੀ ਚੰਗੀ ਹੈ ਤੇ ਇਹ ਅਪਣੇ ਆਪ ਵਿਚ ਕਾਮਵਾਸਨਾ ਤੇ ਨਿਯੰਤਰਣ ਰਖਣ ਦਾ ਚੰਗਾ ਨੁਕਸਾ ਵੀ ਹੈਮੂੰਹ ਵਿਚੋ ਅਵਾਜ ਕਢੋਹੇ ਮੇਰੇ ਸਚੇ ਗੁਰੂ ਕਾਮਵਾਸਨਾ ਮੇਰੇ ਤੇ ਹਾਵੀ ਹੋ ਰਹੀ ਹੈ ਮੈਨੂੰ ਇਸ ਵਿਕਾਰਾ ਦੀ ਜੇਲ ਵਿਚੋ ਬਾਹਰ ਨਿਕਾਲ ਮੈਂ ਤਾਂ ਤੇਰਾ ਭਗਤ ਬਣਨਾ ਚਾੰਹੁਦਾ ਤੇ ਇਹ ਕਾਮ ਰੁਪੀ ਰਸਤਾ ਤੇਰੇ ਰਸਤੇ ਤੋ ਮੈਨੂੰ ਗੁਮਰਾਹ ਲੈ ਜਾ ਰਿਹਾ ਹੈ

ਇਸ ਤੋ ਬਾਅਦ ਗੁਰੂ ਤੁਹਾਡੀ ਪੁਕਾਰ ਸੁਣੇਗਾ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਸੁਣੀ ਸੀ ਤੇ ਇਹ ਕਾਮ ਰੁਪੀ ਵਿਕਾਰ ਉਸੇ ਤਾਂ ਗੁਰੂ ਦੇ ਗਿਆਨ ਨਾਲ ਜਲ ਇਜ ਜਲ ਉਠੇਗਾ ਜਿਸ ਤਰਾਂ ਲਕੜਿਆ ਜਲਦੀਆ ਹਨ ਤੇ ਇਸ ਦਾ ਅੰਤ ਉਸ ਸਮੇਂ ਹੋਵੇਗਾ ਜਦੋ ਇਸ ਦੀ ਸਮਾਪਤੀ ਸਵਾਹ ਹੋ ਕੇ ਹੋਵੇਗੀ


No comments

Powered by Blogger.