-->

ਭਗਤ ਸਿੰਘ ਦੀਆਂ ਕੁਰਬਾਨੀਆਂ ਨੂੰ ਨਾ ਭੂਲੋ

ਪਿਆਰੇ ਦੋਸਤੋ

                                ਇਹ ਮਹਿਨਾ ਜਿਸ ਦਾ ਨਾਂ ਮਾਰਚ ਹਾ ਬਹੁਤ ਹੀ ਪਵਿੱਤਰ ਹੈ ਕਿਉਂਕਿ ਇਸ ਮਹਿਨੇ ਦੇ ਅੰਤ ਵਿਚ ਇਕ ਮਹਾਨ ਦੇਸ਼ ਭਗਤ ਨੇ ਕੁਰਬਾਨੀ ਦਿਤੀ ਸੀ ਉਸ ਦੇਸ਼ ਭਗਤ ਦਾ ਨਾਂ ਸੀ ਭਗਤ ਸਿੰਘ । ਜੋ ਕਿ ਪੰਜਾਬ ਦਾ ਰਹਿਣ ਵਾਲ ਨਿਡਰ, ਦੇਸ਼ ਨਾਲ ਦਿਲੋ ਪਿਆਰ ਕਰਨ ਵਾਲਾ ਸੁਰਮਾ ਸੀ । ਉਸ ਦੇ ਦਿਲ ਦੀ ਹਰ ਧਰਕਣ ਵਿਚ ਦੇਸ਼ ਪਿਆਰ ਦੇ ਗੀਤ ਅਸਾਨੀ ਨਾਲ ਸੁਣੇ ਜਾ ਸਕਦੇ ਸਨ । ਇਸ ਦਾ ਰਬ , ਉਸ ਦੀ ਇਬਾਦਤ ਤੇ ਉਸ ਦਾ ਧਿਆਨ ਬਸ ਇਕ ਹੀ ਸੀ ਉਹ ਸੀ ਦੇਸ਼ ਦੀ ਅਜਾਦੀ । ਦੇਸ਼ ਲਈ ਮਰ ਮਿਟਣਾ ਤਾਂ ਉਹ ਇਝ ਸਮਝਦਾ ਸੀ ਕਿ ਜਿਵੇ ਨਵਾਂ ਦੁਲਾ ਵਿਆਹ ਕਰਾਉਣ ਜਾ ਰਿਹਾ ਹੋਵੇ । 

ਪਰ ਦੋਸਤੋ ਅਜ ਦੁਖ ਦੀ ਗਲ ਇਹ ਹੈ ਕਿ ਇਸ ਦੀ ਸ਼ਹੀਦੀ ਦੇ ਇਨੇ ਸਾਲਾਂ ਬਆਦ ਵੀ ਨਵੀਂ ਪਿੜੀ ਉਸ ਮਹਾਨ ਦੇਸ਼ ਭਗਤ ਨੂੰ ਭੁਲਦੀ ਜਾ ਰਹੀ ਹੈ  ਇਸ ਦੇ ਮੁਖ ਹੇਠ ਲਿਖੇ ਕਾਰਣ ਹਨ

  1. ਦੇਸ਼ ਭਗਤੀ ਦੀ ਸਿੱਖਿਆ ਸਾਡੇ ਦੇਸ਼ ਵਿਚ ਜਰੂਰੀ ਨਹੀ ਹੈ
  2. ਸਾਡੀ ਅਪਣੀ ਸਰਕਾਰਾਂ ਵੀ ਨੋਜਵਾਨਾਂ ਵਿਚ ਦੇਸ਼ ਭਗਤੀ ਪੈਦਾਂ ਕਰਨ ਲਈ ਕੋਈ ਵੀ ਉਪਰਾਲਾਂ ਨਹੀ ਕਰ ਰਹੀਆ
ਇਸ ਲਈ ਸਾਨੂੰ ਖੁਦ ਹੀ ਅਗੇ ਆ ਕੇ ਭਗਤ ਸਿੰਘ ਵਰਗੇ ਦੇਸ਼ ਭਗਤਾਂ ਦੇ ਚੰਗੇ ਭਗਤ ਬਣ ਕੇ ਦੇਸ਼ ਭਗਤਾਂ ਦੀ ਸਿੱਖਿਆ ਦੇਣ ਦਾ ਕੰਮ ਸ਼ੁਰੂ ਕਰਨਾ ਪਵੇਗਾ ।

No comments

Powered by Blogger.