-->

ਬਚਤ ਕਰਕੇ ਜੀਵਨ ਨੂੰ ਸਵਾਰੋ

ਬਚਤ ਤੋ ਭਾਵ ਹੈ ਕਿ ਕੀਤੀ ਕਮਾਈ ਵਿਚ ਸਾਰੇ ਪੈਸੇ ਨਾ ਖਾਣਾ ਅਤੇ ਕੁਝ ਨੂੰ ਅਪਣੇ ਬੈਂਕ ਦੇ ਵਿਚ ਜਮਾਂ ਰਖਣਾ ਤਾਂ ਓਖੇ ਵੇਲੇ ਇਸ ਤੋਂ ਕੰਮ ਲਿਆ ਜਾ ਸਕੇ । ਬਚਤ ਜੀਵਨ ਦਾ ਇਕ ਚੰਗਾ ਗੁਣ ਹੈ ਅਤੇ ਵਪਾਰ ਵਿਚ ਬਚਤ ਦੀ ਬਹੁਤ ਮਹਤਤਾ ਹੈ ਵਪਾਰ ਵਿਚ ਜਿਨੇਂ ਪਰੋਵਿਜਨ ਤੇ ਰੀਜਰਵ ਬਣਾਏ ਜਾਦੇਂ ਹਨ ਉਹ ਸਾਰਿਆ ਵਪਾਰ ਵਿਚ ਬਚਤ ਕਰਨ ਦੇ ਢੰਗ ਹੀ ਹਨ ਪਰ ਨਿਜੀ ਜੀਵਨ ਵਿਚ ਬਚਤ ਕਰਨਾ ਇਕ ਜਰੂਰ ਕੰਮ ਵੀ ਹੈ ਕਿਉਂਕਿ ਵਿਆਕਤੀਗਤ ਜੀਵਨ ਵਿਚ ਕਈ ਵੇਰੀ ਅਜਿਹਾ ਸਮਾਂ ਵੀ ਆਉਦਾਂ ਜਦੋ ਪੈਸੇ ਦੀ ਬਹੁਤ ਜਰੂਰਤ ਹੁੰਦੀ ਹੈ ਇਸ ਲਈ ਜੇ ਅਸੀ ਬਚਤ ਕੀਤੀ ਹੋਵੇ ਤਾਂ ਇਸ ਤੋਂ ਲਾਭ ਲਿਆ ਜਾ ਸਕਦਾ ਹੈ ਅਤੇ ਇਸ ਲਈ ਓਖੇ ਸਮੇਂ ਲਈ ਬਚਤ ਕਰਨ ਇਕ ਅਕਲਮੰਦੀ ਦਾ ਕੰਮ ਹੈ ।

ਸ਼ੁਰੂ ਵਿਚ ਜਦੋ ਤੁਸੀ ਬਚਤ ਕਰਨਾ ਸ਼ੁਰੂ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀ ਇਸ ਨੂੰ ਛੇਤੀ ਹੀ ਤੋੜ ਦਿਉ ਕਿਉਕਿ ਅਜਕਲ ਦੇ ਮਹਿੰਗਾਈ ਦੇ ਯੂਗ ਵਿਚ ਬਚਤ ਕਰਨਾ ਸਭ ਤੋ ਓਖਾ ਕੰਮ ਬਣ ਗਿਆ ਹੈ ਪਰ ਇਹ ਛੋਟੀ ਛੋਟੀ ਬਚਤ ਤੋ ਜੇਕਰ ਤੁਸੀ ਸ਼ੁਰੂ ਕਰੋ ਤਾਂ ਵੀ ਤੁਸੀ ਜੇ ਇਸ ਨੂੰ ਚੰਗੇ ਪਾਸੇ ਇਸਤਮਾਲ ਕਰਦੇ ਹੋ ਤਾਂ ਤੁਸੀ ਅਪਣੇ ਮੁਲਧਨ ਨੂੰ ਕਈ ਗੁਣਾ ਕਰ ਸਕਦੇ ਹੋ ।

ਸਾਨੂੰ ਹੋਰ ਯੋਜਨਾਵਾਂ ਦੀ ਤਰਾਂ ਬਚਤ ਕਰਨੀ ਦੀ ਵੀ ਚੰਗੀ ਯੋਜਨਾ ਬਣਾਉਣੀ ਚਹੀਦੀ ਹੈ ਤਾਂ ਅਸੀ ਅਪਣੀ ਕਮਾਈ ਦਾ ਇਕ ਹੀ ਬਚਾ ਸਕਦੇ ਹਾ ।

ਹੁਣ ਮੈਂ ਤੁਹਾਨੂੰ ਦਸ ਰਿਹਾ ਹਾਂ ਕਿ ਧੰਨ ਨੂੰ ਕਿਵੇਂ ਬਚਾਏ । ਸਭ ਤੋ ਪਹਿਲਾ ਅਪਣੀ ਬਚਤ ਕਰਨ ਦਾ ਉਦੇਸ਼ ਨਿਰਧਾਰਿਤ ਕਰੋ ਕਿ ਤੁਸੀ ਕਿਸ ਉਦੇਸ਼ ਦੀ ਪ੍ਰਾਪਤੀ ਲਈ ਬਚਤ ਕਰ ਰਹੇ ਹੋ ਜਿਵੇ ਤੁਹਾਡਾ ਉਦੇਸ਼ ਹੋ ਸਕਦਾ ਹੈ ਕਿ ਅਪਣੇ ਖੁਦ ਦਾ ਘਰ ਬਣਾਉਣਾ ਹੋਵੇ ਤਾਂ ਤੁਹਾਨੂੰ ਇਸ ਲਈ ਜਿਆਦਾ ਧੰਨ ਦੀ ਜਰੂਰਤ ਹੋਵੇਗੀ ਪਰ ਜੇ ਤੁਹਾਨੂੰ ਕੋਈ ਨਵਾਂ ਵਹਿਕਲ ਖਰੀਦਣਾ ਹੋਵੇ ਤਾਂ ਉਸ ਲਈ ਘਟ ਧੰਨ ਦੀ ਜਰੂਰਤ ਹੋਵੇਗੀ ਇਸ ਲਈ ਤੁਹਾਡੀ ਯੋਜਨਾ ਵਿਚ ਕਿੰਨਾ ਧਨ ਤੁਹਾਨੂੰ ਕਿੰਨੇ ਸਮੇਂ ਬਾਅਦ ਚਾਹੀਦਾ ਹੈ ਇਹ ਵੀ ਨਿਰਧਾਰਿਤ ਕਰੇਗਾ ਤੁਸੀ ਕਿੰਨੀ ਸੇਵਿੰਗ ਇਕ ਮਹਿਨੇ ਵਿਚ ਕਰਨੀ ਜਰੂਰੀ ਹੈ ਜਿਵੇਂ ਜੇਕਰ ਤੁਸੀ ਅਗਲੇ ਸਾਲ ਨਵਾਂ ਘਰ ਲੈਣਾ ਹੈ ਤਾਂ ਜੇਕਰ ਤੁਹਾਡੇ ਕੋਲ ਇਸ ਦੀ ਲੋੜੀਦੀ ਰਾਸ਼ੀ ਨਹੀਂ ਹੈ ਤਾਂ ਤੁਹਾਨੂੰ ਇਸ ਦੇ ਲਈ ਜਿਆਦਾ ਰਾਸ਼ੀ ਸੇਵ ਕਰਨੀ ਪਵੇਗੀ ਪਰ ਜੇਕਰ ਤੁਸੀ ਭਵਿਖ ਲਈ ਹੀ ਕੁਝ ਜੋੜ ਰਹੇ ਹੋ ਤਾਂ ਆਮਦਨ ਦਾ 5 % ਸੇਵ ਕਰਨਾ ਸ਼ੁਰੂ ਕਰ ਸਕਦੇ ਹੋ ।

ਅਪਣੇ ਖਰਚਿਆਂ ਦਾ ਪੁਰਾ ਵੇਰਵਾ ਬਣਾਉ ਤੁਹਾਡੇ ਕਿੰਨੇ ਖਰਚੇ ਹਨ ਕੀ ਸਾਰੇ ਖਰਚੇ ਜਰੂਰੀ ਹਨ ਇਹ ਹਫਤੇ ਦਾ ਜਾਂ ਮਹਿਨੇ ਦਾ ਰਿਕਾਰਡ ਹੋ ਸਕਦਾ ਹੈ ਇਸ ਦੇ ਅਧਾਰ ਤੇ ਤੁਸੀ ਇਹ ਪਤਾ ਲਗਾ ਸਕਦੇ ਹੋ ਕਿ ਕਿਹੜੇ ਖਰਚੇ ਗੈਰ ਜਰੂਰੀ ਹਨ ਅਤੇ ਤੁਸੀ ਕਰ ਚੁਕੇ ਹੋ ਤੁਸੀ ਇਨਾ ਖਰਚਿਆਂ ਵਿਚ ਵੀ ਕਟੋਤੀ ਕਰ ਸਕਦੇ ਹੋ ਇਹ ਵੀ ਤੁਹਾਡੇ ਬਚਤ ਦਾ ਇਕ ਹਿਸਾ ਹੋਵੇਗੀ

ਇਨਾਂ ਖਰਚਿਆਂ ਦੀਆ ਆਮ ਉਦਾਹਣਾਂ

1.ਕੀ ਤੁਹਾਡੇ ਕੋਲ ਇਕ ਤੋ ਜਿਆਦਾ ਕਾਰਾਂ ਹਨ ਅਤੇ ਫੈਮਲੀ ਮੈਂਬਰਾਂ ਨੇ ਇਕ ਹੀ ਜਗਾ ਤੇ ਜਾਣ ਲਈ ਅਲਗ ਕਾਰਾਂ ਇਸਤਮਾਲ ਕੀਤੀਆਂ ਜਾ ਰਹੀਆ ਹਨ ਇਸ ਵਾਧੂ ਖਰਚ ਨੂੰ ਤਸੀ ਇਕ ਕਾਰ ਦੇ ਇਸਮਾਲ ਵਿਚ ਆਪਸੀ ਪੈਟਰੋਲ ਦੇ ਪੈਸਿਆਂ ਦੀ ਸ਼ੇਅਰਿੰਗ ਦੁਆਰਾ ਘਟਾ ਸਕਦੇ ਹੋ

2. ਜੇ ਤੁਹਾਡੇ ਕੋਲ ਇਨਟਰਨੈਟ ਚੰਗੀ ਸਪਿਡ ਵਾਲਾ ਹੈ ਤਾਂ ਕੇਬਲ ਦਾ ਖਰਚਾ ਫਜੁਲਖਰਚੀ ਬਣ ਸਕਦੀ ਹੈ ਤੁਸੀ ਇਸ ਨੂੰ ਕਟਵਾ ਕੇ ਅਪਣੀ ਬਚਤ ਕਰ ਸਕਦੇ ਹੋ ।

3. ਕੀ ਤੁਸੀ ਬਾਹਰੀ ਖਾਣਾ ਖਾਣ ਦੇ ਸ਼ੋਕਿਨ ਹੋ । ਇਸ ਦੀ ਜਗਾ ਤੇ ਘਰ ਵਿਚ ਖਾਣਾ ਬਣਾ ਕੇ ਵੀ ਬਚਤ ਕੀਤੀ ਜਾ ਸਕਦੀ ਹੈ

ਇਹ ਹਮੇਸ਼ਾ ਯਾਦ ਰਖੋ ਕਿ ਬਚਤ ਸਾਰੇ ਖਰਚਿਆਂ ਨੂੰ ਘਟਾਉਣ ਤੋ ਬਾਅਦ ਆਉਦੀ ਹੈ ਇਸ ਲਈ ਸਾਰੀ ਅਮਦਨਾਂ ਵਿਚ ਅਪਣੇ ਸਾਰੇ ਨੀਜੀ ਖਰਚੇ ਘਟਾ ਕੇ ਸੇਵਿੰਗ ਸੰਬੰਧੀ ਫੈਸਲਾ ਲਵੋ ।

No comments

Powered by Blogger.