-->

ਸਾਮਾਨ ਨੂੰ ਮਾਪਣ ਦੇ ਅਲਗ ਅਲਗ ਤਰੀਕੇ

ਜੇਕਰ ਤੁਹਾਡੀ ਕੋਈ ਦੁਕਾਨ ਜਾਂ ਕੰਪਨੀ ਹੋਵੇ ਤਾਂ ਤੁਹਾਨੂੰ ਇਹ ਪਤਾ ਹੋਵੇਗਾ ਕੀ ਕਿਸੇ ਸਮਾਨ ਨੂੰ ਮਾਪਣ ਦੇ ਅਲਗ ਅਲਗ ਤਰੀਕੇ ਹੁੰਦੇ ਹਨ ਤੇ ਉਨਾਂ ਅਲਗ ਅਲਗ ਤਰੀਕਿਆ ਨੂੰ ਸਮਾਨ ਨੂੰ ਮਾਪਿਆ ਜਾਦਾਂ ਹੈ ਮੈਂ ਹੇਠਾਂ ਕੁਝ ਤਰੀਕੇ ਦਸ ਰਿਹਾ ਹਾਂ ਉਹ ਅਜਕਲ ਦੇ ਵਪਾਰ ਵਿਚ ਬਹੁਤ ਹੀ ਇਸਤਮਾਲ ਹੁੰਦੇ ਹਨ ਤੁਸੀ ਇਨਾਂ ਤਰੀਕਿਆ ਬਾਰੇ ਹੋਰ ਵੀ ਵਧ ਨੈਟ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।

ਸਮਾਨ ਨੂੰ ਮਾਪਣ ਦੇ ਤਰੀਕੇ

1. ਵਜਨ ਨੂੰ ਮਾਪਣਾ

ਲਗਭਗ ਹਰ ਤਰਾਂ ਦਾ ਖਾਣ  ਦਾ ਸਮਾਨ  ਦਾ ਵਜਨ ਮਾਪਿਆ ਜਾਦਾ ਹੈ ਇਸ ਦੇ ਲਈ ਵਜਨ ਤੋਲਣ ਵਾਲਿਆ ਮਸ਼ੀਨਾਂ ਹੁੰਦੀ ਹੈ ਜੋ ਵਜਨ ਨੂੰ ਤੋਲਦੀਆ ਹਨ।

a)  ਕਿਲੋਗ੍ਰਾਮ

ਇਹ ਵਜਨ ਤੋਲਣ ਦੀ ਇਕਾਈ ਹੈ ਜਿਆਦਾ ਤਰ ਹਰ ਸਮਾਨ ਨੂੰ ਕਿਲੋਗ੍ਰਾਮਾਂ ਵਿਚ ਤੋਲਿਆਂ ਜਾਦਾਂ ਹੈ ।

[1+kg.PNG]


b ) ਗ੍ਰਾਮ

ਜੇ ਇਕ ਕਿਲੋਗ੍ਰਾਮ ਦੇ 1000 ਹਿਸੇ ਕਰ ਦਿਤੇ ਜਾਣ ਤਾਂ ਹਰ ਇਕ ਹਿਸਾ ਗ੍ਰਾਮ ਅਖਵਾਉਦਾ ਹੈ ।

c ) ਮਿਲੀਗ੍ਰਾਮ

ਮਿਲੀਗ੍ਰਾਮ ਇਕ ਗ੍ਰਾਮ ਦਾ ਹਜਾਵਾਂ ਹਿਸਾ ਹੁੰਦਾ ਹੈ ।

1000 ਮਿਲੀਗ੍ਰ੍ਰਾਮ  - 1 ਗ੍ਰਾਮ

d ) ਕੁਅਨਟਲ

100 ਕਿਲੋਗ੍ਰਾਮ ਇਕ ਕੁਅਨਟਲ ਦੇ ਬਰਾਬਰ ਹੁੰਦਾ ਹੈ ।

1 ਕੁਅਨਟਲ  - 100 ਕਿਲੋ


e)  ਟਨ

ਇਕ ਟਨ ਹਜਾਰ ਕਿਲੋਗ੍ਰਾਮ ਦੇ ਬਰਾਬਰ ਹੁੰਦਾ ਹੈ ।

1 ਟਨ - 1000 ਕਿਲੋ 2. ਵਲਯੂਮ ਨੂੰ ਮਾਪਣਾ

ਹਰ ਤਰਾਂ ਦੀਆ ਤਰਲ ਚੀਜਾ ਨੂੰ ਮਾਪਣ ਦਾ ਤਰੀਕਾ ਅਲਗ ਹੁੰਦਾ ਹੈ ਜੋ ਕਿ ਹੇਠ ਲਿਖਿਆ ਹੈ ।

a ) ਲਿਟਰ

ਤੁਸੀ ਰਿਫਾਇਡ ਘੀ ਦਾ ਪੈਕਟ ਵੇਖਿਆ ਹੋਵੇਗਾ ਇਸ ਨੂੰ ਲਿਟਰ ਵਿਚ ਮਾਪਿਆ ਜਾਦਾਂ ਹੈ ਇਹ ਵੀ ਲਗਭਗ ਇਕ ਕਿਲੋ ਦੇ ਬਰਾਬਰ ਹੀ ਹੁੰਦਾ ਹੈ ਪਰ ਇਕ ਕਿਲੋ ਨਹੀਂ ।

b  ) ਮਿਲੀਲਿਟਰ

ਲਿਟਰ ਦਾ ਹਜਾਵਾਂ ਹਿਸਾ ਮਿਲੀਲਿਟਰ ਹੋਵੇਗਾ ।

c ) ਬੈਰਲ ( barrel )

ਪੈਟਰੋਲ ਤੇ ਕਚੇ ਤੇਲ ਨੂੰ ਬੈਰਲ ਵਿਚ ਮਾਪਿਆ ਜਾਦਾਂ ਹੈ ।

ਇਕ ਬੈਰਲ ਲਗਭਗ 100 ਤੋਂ 200 ਲਿਟਰ ਦੇ ਬਰਾਬਰ ਹੁੰਦਾ ਹੈ ।

d ) ਗੈਲਨ

ਗੈਲਨ ਵੀ ਕਚੇ ਤੇਲ ਦੇ ਛੋਟੇ ਛੋਟੇ ਪਿਪਿਆ ਨੂੰ ਮਾਪਣ ਲਈ ਇਸਤਮਾਲ ਕੀਤਾ ਜਾਦਾ ਹੈ  ਇਕ ਗੈਲਨ ਲਗਭਗ 4 ਲਿਟਰ ਦੇ ਬਰਾਬਰ ਹੁੰਦਾ ਹੈ ।

e ) ਕਪ

ਕਪ ਸਿਰਫ ਚਾਹ ਪਿਣ ਦੇ ਲਈ ਹੀ ਨਹੀ ਸਗੋਂ ਮਾਪਣ ਦੇ ਕੰਮ ਵੀ ਆਉਦਾ ਹੈ ।

ਇਕ ਕੱਪ  - 250 ਮਿਲੀਲਿਟਰ ਦੇ ਬਰਾਬਰ ਹੁੰਦਾ ਹੈ ।

No comments

Powered by Blogger.