-->

ਪੰਜਾਬੀ ਵਿਚ ਕੀ ਖਾਸ ਹੈ

ਇਹ ਪ੍ਰਸ਼ਨ ਪੁਛਣ ਵਾਲਾ ਜਾਂ ਤਾਂ ਪੰਜਾਬੀ ਨਹੀ ਜਾਂ ਹਾਲੇ ਪੰਜਾਬੀ ਨੂੰ ਚੰਗੀ ਤਰਾਂ ਸਮਝ ਨਹੀ ਸਕਿਆ । ਕਿਉਕਿ ਹਰ ਪੰਜਾਬੀ ਇਹ ਜਾਣਦਾ ਹੈ ਕੀ ਪੰਜਾਬੀ ਵਿਚ ਕੁਝ ਵੀ ਆਮ ਨਹੀ ਪੰਜਾਬੀ ਦੀ ਸਮਝ ਰਖਣੇ ਵਾਲੇ ਨੂੰ ਹੀ ਪਤਾ ਹੈ ਕਿ ਪੰਜਾਬੀ ਵਿਚ ਅਜਿਹੇ ਖਜਾਨੇ ਹਨ ਜੋ ਹੋਰ ਕਿਸੇ ਭਾਸ਼ਾ ਵਿਚ ਨਹੀ ।
ਪੰਜਾਬੀ ਇਕ ਬਹੁਤ ਹੀ ਰੁਹਾਨੀ ਭਾਸ਼ਾ ਹੈ ਤੇ ਇਸ ਭਾਸ਼ਾ ਵਿਚ ਇਨੀ ਪਵਿਤਰਤਾ ਹੈ ਕਿ ਮਨੁਖ ਜੇ ਇਸ ਭਾਸ਼ਾ ਵਿਚ ਇਕ ਵਾਰੀ ਗਿਆਨ ਪ੍ਰਾਪਤ ਕਰ ਲਵੇ ਤਾਂ ਕਦੇ ਵੀ ਨਹੀ ਭੁਲ ਸਕਦਾ । ਪੰਜਾਬੀ ਇਨੀ ਸਚੀ ਭਾਸ਼ਾ ਹੈ ਕਿ ਪੰਜਾਬੀ ਵਿਚ ਝੂਠ ਨੂੰ ਵੀ ਲਿਖਣਾ ਸਮਝੋ ਪੰਜਾਬੀ ਭਾਸ਼ਾ ਵਿਚ ਮਿਲਾਵਟ ਕਰਨਾ ਹੈ । ਪੰਜਾਬੀ ਇਨੀ ਜੋਰਦਾਰ ਭਾਸ਼ਾ ਹੋ ਕਿ ਜੇ ਨਲਵੇ ਵਰਗੇ ਪੰਜਾਬੀ ਸ਼ੇਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੋਲਦੇ ਤਾਂ ਮੁਗਲਾਂ ਦੀ 100000 ਦੀ ਫੋਜ ਵੀ ਡਰ ਜਾਦੇ ਸੀ ਸਚ ਹੀ ਤਾ ਭਾਸ਼ਾ ਉਹੀ ਚੰਗੀ ਜਿਸ ਵਿਚ ਪਵਿਤਰਤਾ , ਸਚਾਈ ਤੇ ਜੋਰ ਤੇ ਜਜਬਾ ਹੋਵੇ ।

ਹੁਣ ਤੁਹਾਡੇ ਕੋਲੋ ਮੈਂ ਪੁਛਦਾ

ਤੁਸੀ ਕੋਈ ਹੋਰ ਭਾਸ਼ਾ ਦੀ ਮਿਸਾਲ ਦਿਉ ਜੋ ਪੰਜਾਬੀ ਦੇ ਮੁਕਾਬਲੇ ਖੜੀ ਹੋ ਸਕੇ ।

No comments

Powered by Blogger.