-->

ਪੰਜਾਬੀ ਵਿਚ ਬਲਾਗ ਬਣਾਣਾ ਸਿੱਖੋ

ਅੱਜ ਜਮਾਨਾ ਇੰਨਟਰਨੈਟ ਦਾ ਹੈ ਤੇ ਇਸ ਵਿਚ ਤੁਸੀ ਅਪਣੇ ਵਿਚਾਰ ਅਸਾਨੀ ਨਾਲ ਦੁਜੇ ਵਿਅਕਤੀਆ ਤਕ ਪਹੁੰਚਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਇਕ ਬਲਾਗ ਬਣਾਣਾ ਪਵੇਗਾ । ਇਸ ਦੀ ਟੈਮਪਲੇਟ ਐਕਸ.ਐਲ .ਐਲ ਵਿਚ ਹੁੰਦੀ ਹੈ ਤੇ ਤੁਸੀ ਬਲਾਗ ਬਣਾਕੇ ਅਪਣੇ ਵਿਚਾਰ ਪੁਰੀ ਦੁਨਿਆ ਨਾਲ ਸ਼ੇਅਰ ਕਰ ਸਕਦੇ ਹੋ ਇਸ ਤੋ ਇਲਾਵਾ ਜੇ ਤੁਹਾਡੇ ਕੋਲ ਐਡਸੈਂਸ ਖਾਤਾ ਗੁਗਲ ਦਾ ਹੈ ਤਾ ਤੁਸੀ ਆਮਦਨ ਵੀ ਕਮਾ ਸਕਦੇ ਹੋ ਜਦੋ ਵੀ ਕੋਈ ਬਲਾਗ ਦੇ ਉਪਰ ਲਗੇ ਵਿਗਿਆਪਨ ਤੇ ਕਲਿਕ ਕਰੇਗਾ । ਹਰ ਕਲਿਕ ਤੇ ਕੁਝ ਪਾਸੇ ਗੁਗਲ ਕਮਾਉਦਾ ਹੈ ਤੇ ਕੁਝ ਪੈਸੇ ਬਲੋਗਰ ਨੂੰ ਮਿਲਦੇ ਨੇ । ਇਸ ਤਰਾ ਗੁਗਲ ਸਰਚ ਇੰਜਨ ਵਿਚ ਵੀ ਆਮਦਨ ਦੀ ਸ਼ੇਅਰਿੰਗ ਹੁੰਦੀ ਹੈ ਫਿਰ ਕਿਉ ਨਾ ਅਜ ਹੀ ਤੁਸੀ ਪੰਜਾਬੀ ਵਿਚ ਅਪਣਾ ਬਲਾਗ ਤਿਆਰ ਕਰੋ ਇਹ ਮੇਰੀ ਗੰਰਟੀ ਇਹ ਬਿਲਕੁਲ ਪੰਜਾਬੀ ਮੇਰੀ ਅਵਾਜ ਬਲਾਗ ਦੀ ਤਰਾ ਹੀ ਸੁੰਦਰ ਹੋਵੇਗਾ

ਪਰ ਅਜ ਵੀ ਬਹੁਤ ਸਾਰੇ ਵਿਆਕਤੀ ਹਨ ਜਿਨਾ ਨੂੰ ਬਲਾਗ ਬਣਾਣਾ ਨਹੀ ਆਉਦਾ ਤਾਂ ਅਜ ਆਪਾ ਬਲਾਗ ਬਣਾਣਾ ਸਿਖਾਂਗੇ


ਪਹਿਲਾ ਸਟੈਪ

ਅਜ ਤੋ ਦੋ ਸਾਲ ਪਹਿਲਾ ਮੈਨੂੰ ਵੀ ਨਹੀ ਸੀ ਪਤਾ ਕਿ ਬਲਾਗ ਕਿਸ ਚੀਜ ਦਾ ਨਾਂ ਹੈ ਪਰ ਅਜ ਮੈਂ ਇਸ ਦੀ ਤਹਿ ਤਕ ਜੈ ਚੁਕਾ ਹਾਂ ਇਸ ਨੂੰ ਬਣਾਉਣਾ ਬਹੁਤ ਹੀ ਅਸਾਨ ਹੈ

ਬਸ ਸਿਰਫ http://www.blogger.com/ ਤੇ ਜਾਉ ਇਹ ਜੀਮੇਲ ਖਾਤੇ ਨਾਲ ਖੋਲਿਆ ਜਾ ਸਕਦਾ ਹੈ ਇਸ ਦੇ ਵਿਚ ਇਕ ਕਰੇਟ ਬਟਨ ਦਿਖੇ ਗਾ ਜਿਸ ਵਿਚ ਤੁਸੀ ਬਲਾਗ ਦਾ ਨਾਂ ਉਸ ਦਾ ਯੁਆਰਐਲ ਵੀ ਲਿਖਣਾ ਹੈ ਤੇ ਵਰਡ ਵੈਰਿਫਿਕੇਸ਼ਨ ਕਰਨਾ ਹੈ ਇਸ ਤੋ ਬਆਦ ਤੁਸੀ ਜਿਵੇ ਹੀ ਕਰੇਟ ਤੇ ਕਲਿਕ ਕਰੋ ਗੇ ਤੁਹਾਡਾ ਬਲੋਗ ਬਣ ਕੇ ਤਿਆਰ ਹੋ ਜਾਵੇਗਾ ਤੇ ਫਿਰ ਤੁਸੀ ਪਹਿਲੇ ਲੇਖ ਨੂੰ ਇਸ ਵਿਚ ਲਿਖਣਾ ਹੈ ਉਸ ਤੋ ਪਹਿਲਾ ਤੁਹਾਨੂੰ ਇਕ ਚੰਗੀ ਜਿਹੀ ਟੈਮਪਲੇਟ ਦਾ ਚੁਨਾਵ ਵੀ ਕਰਨਾ ਪੈਦਾਂ ਹੈਦੁਜਾ ਸਟੈਪ

ਜਦੋ ਬਲਾਗ ਬਣ ਜਾਵੇ ਤਾਂ ਜਦੋ ਵੀ ਤੁਸੀ ਬਲੋਗਰ ਡਾਟ ਕਾਮ ਤੇ ਜਾਉਗੇ ਤੁਹਾਨੂੰ ਤੁਹਾਡਾ ਡੈਸ਼ਬੋਰਡ ਮਿਲ ਜਾਵੇਗਾ । ਇਸ ਦੇ ਵਿਚ ਤੁਸੀ ਨਉ ਪੋਸਟ ਤੇ ਕਲਿਕ ਕਰਕੇ ਨਵਾ ਲੇਖ ਲਿਖ ਸਕਦੇ ਹੋ ਤੇ ਪਬਲਿਸ਼ ਤੇ ਕਲਿਕ ਕਰਕੇ ਦੁਨਿਆ ਨਾਲ ਸ਼ੇਅਰ ਕਰ ਸਕਦੇ ਹੋ

No comments

Powered by Blogger.