-->

ਪੰਜਾਬੀ ਹੀ ਕਿਉ ਹੈ ਮੇਰੀ ਅਵਾਜ

ਵੈਸੇ ਤਾਂ ਬੰਦਾ ਜੋ ਵੀ ਬੋਲਦਾ ਹੈ ਉਹੀ ਭਾਸ਼ਾਂ ਬੰਦੇ ਦੀ ਅਵਾਜ ਬਣ ਜਾਦੀ ਹੈ ਪਰ ਮੇਰੇ ਲਈ ਪੰਜਾਬੀ ਹੀ ਸਿਰਫ ਮੇਰੀ ਅਵਾਜ ਹੈ ਇਸ ਦਾ ਭਾਵ ਇਹ ਹੈ ਕਿ ਜੋ ਵੀ ਮੈਂ ਪੰਜਾਬੀ ਵਿਚ ਬੋਲਦਾ ਲਿਖਦਾ ਤੇ ਵਾਰਤਾਲਾਭ ਕਰਦਾ ਹਾਂ ਉਹ ਸਾਰਾ ਕੁਝ ਮੇਰੇ ਦਿਲ ਨਾਲ ਸੰਬਧ ਰਖਦਾ ਹੈ ਦੁਜੇ ਸ਼ਬਦਾ ਵਿਚ ਇਵੇ ਕਿਹਾ ਜਾ ਸਕਦਾ ਹੈ ਪੰਜਾਬੀ ਮੇਰੀ ਦਿਲ ਦੀ ਅਵਾਜ ਹੈ
ਇਸ ਨਾਲ ਇਨਾ ਡੁੰਗਾ ਪਿਆਰ ਹੈ ਕਿ ਇਸ ਵਿਚ ਦੇਖਿਆ ਸੁਣਿਆ ਤੇ ਬੁਲਿਆ ਅਪਣਾ ਜਿਹਾ ਲਗਦਾ ਹੈ ਜਿਵੇ ਕੋਈ ਘਰ ਦਾ ਬੰਦਾ ਗਲ ਕਰ ਰਿਹਾ ਹੋਵੇ ।
ਭਾਵੇ ਅਜ ਸਾਰਾ ਕੁਝ ਬਦਲ ਰਿਹਾ ਹੈ ਪਰ ਜੇ ਕੁਝ ਨਹੀ ਬਦਲਿਆ ਤੇ ਉਹ ਹੈ ਪੰਜਾਬੀ ਦੀ ਮਿਠਾਸ ।

ਚਾਹੇ ਤੁਸੀ ਕੈਨੇਡਾ ਹੋਵੋ , ਲੰਦਨ ਹੋਵੋ ਜਾ ਫਿਰ ਭਾਰਤ ਵਿਚ ਕਿਥੇ ਵਿ ਪਰ ਜਦੋ ਤੁਹਾਨੂੰ ਕੋਈ ਪੰਜਾਬੀ ਪੰਜਾਬੀ ਵਿਚ ਬੋਲਦਾ ਮਿਲ ਜਾਦਾ ਹੈ ਤਾ ਅਪਣੇ ਪਨ ਦਾ ਇਹਸਾਸ ਜਰੁਰ ਹੋਵੇਗਾ ਮੇਰੇ ਨਾਲ ਇਹ ਕਈ ਵਾਰੀ ਵਾਪਰੀਆ ਹੈ ਇਕ ਵਾਰੀ ਮੈ ਮੁਮਬਈ ਵਿਚ ਸਾਂ
ਇਕ ਸਰਦਾਰ ਜੀ ਕੋਲ ਮੈ ਘੰਟਾ ਘਰ ਦਾ ਰਸਤਾ ਪੁਛੀਆ ਉਹ ਕਈ ਸਾਲਾਂ ਤੋ ਪੰਜਾਬ ਨਹੀ ਆਇਆ ਸੀ ਤੇ ਜਦੋ ਮੈ ਪੰਜਾਬੀ ਦੀ ਮਿਠੀ ਆਵਾਜ ਵਿਚ ਪੁਛੀਆ ਤਾ ਉਸ ਸਰਦਾਰ ਜੀ ਦੇ ਦਿਲ ਵਿਚ ਠੰਡ ਪੈ ਗਈ ਤੇ ਰਸਤਾ ਦਸਣ ਤੋ ਬਾਅਦ ਉਸ ਨੇ ਮੇਰੇ ਤੋ ਪੰਜਾਬ ਦਾ ਹਾਲ ਚਾਲ ਪੁਛਣ ਚਾਹਿਆ ਤੇ ਇਜ ਸਮਝੋ ਕਿ ਮੇਰੇ ਤੇ ਉਸ ਵਿਚ ਕਾਰ ਭਾਈਆ ਵਰਗਾ ਪਿਆਰ ਸਿਰਫ ਇਕ ਮਿੰਟ ਵਿਚ ਹੀ ਪੈ ਗਿਆ ਇਹ ਸਾਰਾ ਕਮਾਲ ਪੰਜਾਬੀ ਭਾਸ਼ਾ ਦਾ ਹੀ ਹੈ ਜੋ ਇਕ ਮਿੰਟ ਵਿਚ ਅਪਣੇ ਪਨ ਦਾ ਇਹ ਸਾਸ ਕਰਾ ਦਿੰਦੀ ਹੈ ।

No comments

Powered by Blogger.