ਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿਚ ਇਕ ਮਹਾਨ ਸੰਤ ਹੋਏ ਹਨ ਤੇ 2 ਨਵਬਰ 2009 ਨੂੰ ਉਨਾ ਦਾ ਜਨਮ ਦਿਵਸ ਹੈ ਤੇ ਇਹ ਸਾਨੂੰ ਸੋਚਣਾ ਹੈ ਕਿ ਉਨਾ ਦਾ ਜਨਮ ਦਿਵਸ ਕਿਵੇ ਮਨਾਇਆ ਜਾ ਸਕਦਾ ਹੈ ਜਨਮ ਦਿਨ ਤਾ ਗੁਰੂ ਨਾਨਕ ਦੇਵ ਜੀ ਦਾ ਹਰ ਸਾਲ ਆਉਦਾ ਹੈ ਤੇ ਕਿ ਅਸੀ ਵਾਸਤਵ ਵਿਚ ਉਨਾ ਦਾ ਜਨਮ ਦਿਨ ਮਨਾਉਦੇ ਹਾਂ
ਮੇਰੇ ਖਯਾਲ ਵਿਚ ਨਹੀ
ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਤਾ ਹੀ ਮਨਾਇਆ ਜਾ ਸਕਦਾ ਹੈ ਜੇ ਅਸੀ ਉਨਾ ਦੀਆ ਸਿਖਇਆਵਾ ਤੇ ਅਮਲ ਕਰਿਏ
ਪਹਿਲੀ ਸਿਖਿਆ
24 ਘੰਟੇ ਰਬ ਦਾ ਨਾ ਜਪੋ
ਨਾਨਕ ਦੁਖਿਆ ਸਭ ਸੰਸਾਰ , ਸੋ ਸੁਖਿਆ ਜਿਨ ਨਾਮ ਅਧਾਰ
ਕੀ ਅਸੀ ਰਬ ਦਾ ਨਾ 24 ਘੰਟੇ ਜਪਦੇ ਹਾਂ
12 ਘੰਟੇ ਸੋਣ ਵਿਚ ਗੁਜਾਰ ਦਿਤੇ , 8 ਘੰਟੇ ਕੰਮ ਵਿਚ ਤੇ 4 ਘੰਟੇ ਰੋਟੀ ਪਾਣੀ , ਦੋਸਤਾ ਨਾਲ ਗਪਾਂ , ਤੇ ਰੰਗ ਤਮਾਸ਼ੇ ਵਿਚ ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨਾਮ ਜਪਣ ਨਾਲ ਕੰਮ ਨਹੀ ਬਣੇਗਾ
ਜੇ ਗੁਰੂ ਜੀ ਦੀ ਆਗਿਆ ਹੀ ਨਹੀ ਮਨਣੀ ਤਾ ਜਨਮ ਦਿਨ ਮਨਾਉਣ ਦਾ ਕੀ ਫੈਦਾ
ਤੇ ਇਸ ਜਨਮ ਦਿਨ ਤੋ ਹੀ ਇਕ ਨਸ਼ਚੈ ਕਰੋ ਕਿ ਹਰ ਸਮੇਂ ਇਕ ਉਨਕਾਰ ਸਤ ਨਾਮ ਨੂੰ ਚੇਤੇ ਰਖੋਗੇ
ਦੁਜੀ ਸਿਖਿਆ
9 - 10 ਦੀ ਕਿਰਤ ਕਰੋ
ਕਿਨੇ ਕੂੰ ਵਿਅਕਤੀ ਹਨ ਕਿ ਜੋ 9 -10 ਅਰਥਾਤ ਮਿਹਨਤ ਨਾਲ ਕੰਮ ਕਰਕੇ ਖਾਦੇ ਹਨ ਪਰ ਜੇ ਅਸੀ ਗੁਰੂ ਜੀ ਦਾ ਜਨਮ ਦਿਨ ਮਨਾਉਣਾ ਹੀ ਤਾ ਸਖਤ ਮਹਿਤਨ ਕਰਨੀ ਹੀ ਪਵੇਗੀ
ਤੀਜੀ ਸਿਖਿਆ
ਵੰਡ ਕੇ ਛਕੋ
ਪਿਆਰੋ
ਗੁਰੂ ਨਾਨਕ ਦੇਵ ਜੀ ਦੀਆ ਤਿੰਨ ਸਿਖਿਆਵਾ ਵਿਚੋ ਆਖਰੀ ਸਿਖਿਆ ਸੀ ਵੰਡ ਕੋ ਛਕੋ ਜੇ ਤੁਹਾਡਾ ਗੁਆੰਡੀ ਭੁਖਾ ਹੈ ਤੇ ਤੁਸੀ ਇਕਲੇ ਹੀ ਖਾ ਰਹੇ ਹੋ ਤੇ ਯਕੁਨ ਮਨੋ ਕਿ ਤੁਸੀ ਹਰਾਮ ਦਾ ਖਾ ਰਹੇ ਹੋ ਇਸ ਕਰਕੇ ਇਹ ਸਚਾ ਵਪਾਰ ਗੁਰੂ ਜੀ ਨੇ 20 ਰੁਪਏ ਨਾਲ ਸ਼ੁਰੂ ਕੀਤਾ ਸੀ ਤੇ ਅਜ ਇਹ ਵਪਾਰ ਸਾਰੇ ਵਿਸ਼ਵ ਦੀ ਗੁਰੂਦੁਆਰੇ ਵਿਚ
2000000000000000000000000000000000000 ....................... ਅੰਨਤ ਰੁਪਏ ਦਾ ਚਲ ਰਿਹਾ ਹੈ
ਇਸ ਕਰਕੇ ਤੁਸੀ ਵੀ ਇਸ ਵਿਚ ਅਪਣੀ ਕਮਾਈ ਦਾ ਇਕ ਅੰਸ਼ ਪਾ ਸਕਦੇ ਹੋ
ਨਾਮ ਜਪੋ , ਕਿਰਤ ਕਰੋ ਤੇ ਵੰਡ ਕੇ ਛਕੋ ਹੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਨ ਪਰ ਇਨਾ ਵਿਚ ਬਹੁਤ ਹੀ ਗਹਿਰਾਈ ਹੈ ਤੇ ਇਸ ਗਹਿਰਾਈ ਨੂੰ ਮਾਪਣਾ ਬਹੁਤ ਹੀ ਓਖਾ ਹੈ ਤੇ ਇਸ ਲਈ ਇਕ ਭੋਲਾ ਤੇ ਨਿਮਾਣਾ ਸੇਵਕ ਜਿਵੇ ਗੁਰੂ ਅੰਗਤ ਦੇਵ ਜੀ ਸਨ ਬਣ ਕਿ ਹੀ ਅਸੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦਰਸ਼ੀ ਪ੍ਰਾਪਤ ਕਰ ਸਕਦੇ ਹਾਂ
ਉਨਾ ਦੇ ਜਨਮ ਦਿਵਸ ਤੇ ਮੈ ਹਥ ਜੋੜ ਕੇ ਉਨਾ ਦੇ ਚਰਣਾ ਤੇ ਨਤਮਸਕ ਹੁੰਦਾ ।
COMMENTS