-->

ਸਚ

ਸਚ ਇਕ ਤਪਸਿਆ ਹੈ ਜੋ ਬਹੁਤ ਹੀ ਕਠਿਨ ਹੈ ਪਰ ਇਸ ਤਪਸਿਆ ਦਾ ਫਲ ਬਹੁਤ ਹੀ ਮਿਠਾ ਹੁੰਦਾ ਹੈ ਜਿਸ ਨੇ ਇਸ ਤਪਸਿਆ ਨੂੰ ਕਰਨਾ ਸਿਖ ਲਿਆ ਇਸ ਦਾ ਅਭਿਆਸੀ ਹੋ ਗਿਆ ਉਸ ਨੂੰ ਹੋਰ ਰਸ ਝੂਠੇ ਲਗਣ ਲਗ ਜਾਣਗੇ ਕਿਉਕਿ ਸਚ ਇਸ ਦੁਨਿਆ ਤੋ ਪਹਿਲਾ ਵੀ ਸੀ ਹੁਣ ਵੀ ਹੈ ਤੇ ਇਸ ਦੁਨਿਆ ਦੇ ਖਤਮ ਹੋਣ ਤੇ ਵੀ ਸਚ ਬਾਕੀ ਰਹਿ ਜਾਵੇ ਗਾ ਜੇ ਕਿਹਾ ਜਾਵੇ ਕਿ ਸਚ ਰਬ ਹੈ ਤੇ ਇਸ ਵਿਚ ਕੋਈ ਹੈਰਾਨ ਕਰਨ ਵਾਲੀ ਗਲ ਨਹੀ ਸਚ ਇਕ ਸ਼ੁਧ ਪਾਣੀ ਹੈ ਜੇਕਰ ਇਸ ਵਿਚ ਝੂਠ ਮਿਲਾ ਦਿਤਾ ਜਾਵੇ ਤਾ ਇਹ ਨਿਰੀ ਬਾਇਮਾਨੀ ਹੋਵੇਗੀ ਤੇ ਇਸ ਇਸ ਦੀ ਸਜਾ ਉਤੇ ਜਾ ਕਿ ਉਹੀ ਮਿਲਦੀ ਹੈ ਜੋ ਇਕ ਬਾਇਮਾਨ ਨੂੰ ਮਿਲਣੀ ਚਾਹਿਦੀ ਹੈ


ਸਚ ਬੋਲਣ ਤੋ ਵਡਾ ਕੋਈ ਧਰਮ ਨਹੀ ਸਚ ਬੋਲਣਾ , ਸਚ ਸੋਚਣਾ ਤੇ ਸਚ ਨੂੰ ਹੀ ਮਨਣਾ ਸਭ ਤੋ ਵਡੀ ਪੁਜਾ ਹੈ ਚਾਹੇ ਤੁਸੀ ਕਿੰਨੇ ਹੀ ਵਡੇ ਸੰਨਿਅਸੀ ਹੋ ਜਾਵੋ ਪਰ ਜੇ ਤੁਸੀ ਸਚ ਬੋਲਣਾ ਨਹੀ ਸਿਖੇ ਤਾਂ ਸਮਝੋ ਤੁਸੀ ਤਾ ਸਿਰਫ ਕਪੜੇ ਹੀ ਬਦਲ ਕੇ ਲੋਕਾਂ ਨੂੰ ਧੋਖਾ ਦੇ ਰਹੇ ਹੋ ਸੰਨਿਆਸ ਦੇ ਕਪੜੇ ਪਹਿਨ ਲੈਣ ਨਾਲ ਕੋਈ ਸੰਨਿਆਸੀ ਨਹੀ ਹੋ ਜਾਦਾਂ ਬਲਕਿ ਸਚ ਨੂੰ ਅਪਣਾਉਣ ਨਾਲ ਹੀ ਕੋਈ ਸੰਨਿਆਸੀ ਹੋ ਸਕਦਾ ਹੈ

ਸਚ ਇਕ ਵਹਿਵਾਰਕ ਗਿਆਨ ਹੈ ਤੇ ਇਸ ਨੂੰ ਪ੍ਰਯੋਗ ਕਰਕੇ ਹੀ ਪਕਾ ਕੀਤਾ ਜਾ ਸਕਦਾ ਹੈ ਇਕ ਰਾਜਾ ਹਰਿਸ਼ ਚੰਦਰ ਸੀ ਤੇ ਉਸ ਨੇ ਇਸ ਸਚ ਨੂੰ ਕਾਯਿਮ ਰਖਣ ਲਈ ਅਪਣਾ ਸਭ ਕੁਝ ਕਰਬਾਨ ਕਰ ਦਿਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਚ ਨੂੰ ਅਮਲੀ ਰੂਪ ਵਿਚ ਸਵਿਕਾਰ ਕੀਤਾ ਹੈ ਉਨਾ ਦਾ ਮਨਣਾ ਹੈ ਕਿ ਮਨੂਖ ਸਚ ਨੂੰ ਮਨਦਾ ਹੈ ਤੇ ਇਹ ਸਮਝਦਾ ਵਿ ਹੈ ਕਿ ਇਸ ਤੋ ਬਿਨਾ ਜੀਵਨ ਨਹੀ ਚਲ ਸਕਦਾ ਪਰ ਜਦੋ ਅਮਲਾਂ ਜਾ ਵਿਹਵਾਰ ਦੀ ਗਲ ਆਉਦੀ ਹੈ ਤਾ ਉਸ ਵੇਲੇ ਸਿਰਫ ਝੂਠ ਦਾ ਹੀ ਸਹਾਰਾ ਲੈਦਾਂ ਹੈ ਤੇ ਅਚਾਰ ਤੋ ਬਿਨਾਂ ਸਚ ਬਾਰੇ ਕਹਿਣਾ ਵਿ ਗਲਤ ਹੈ

ਚਾਹੇ ਦੇਸ਼ ਕੋਈ ਵੀ ਹੋਵੇ ਬਿਨਾ ਸਚ ਕਾਇਮ ਕੀਤੇ ਤਰਕੀ ਵੀ ਨਹੀ ਹੋ ਸਕਦੀ ਜੇ ਸਾਰੇ ਕਰਮਚਾਰੀ ਝੂਠੇ ਤੇ ਮਕਾਰ ਹੋ ਜਾਣਗੇ ਤਾਂ ਉਹ ਦੇਸ਼ ਕਦੇ ਤਰਕੀ ਨਹੀ ਕਰ ਸਕਦਾ ਕਿਉਕਿ ਤਰਕੀ ਕਦੇ ਪੈਸੇ ਦੇ ਬਲ ਤੇ ਨਹੀ ਸਗੋ ਸਚਾਈ ਤੇ ਇਮਾਨਦਾਰੀ ਵਰਗੇ ਚੰਗੇ ਗੁਣਾਂ ਦੇ ਅਧਾਰ ਤੇ ਹੁੰਦੀ ਹੈ ਜੇ ਭਾਰਤ ਵਿਚ ਸਿਰਫ ਸਚ ਬੋਲਣ ਦਾ ਗੁਣ ਹੀ ਸਿਖ ਲਿਤਾ ਜਾਵੇ ਤਾਂ ਸਾਰਿਆ ਦਾ ਸੁਧਾਰ ਹੋ ਜਾਵੇ ।

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹੀ ਗਿਆਨ ਇਕ ਚੋਰ ਨੂੰ ਦਿਤਾ ਸੀ ਤੇ ਕਿਹਾ ਸੀ ਕੀ ਜੇ ਤੁ ਚੋਰੀ ਨਹੀ ਛਡ ਸਕਦਾ ਤਾਂ ਨਾ ਛਡ ਪਰ ਮੇਰੀ ਵੀ ਇਕ ਗਲ ਮਨ ਲੈ ਕਿ ਹਮੇਸ਼ਾ ਸਚ ਬੋਲੀ ਤੇ ਜਿਸ ਦਾ ਨਮਕ ਖਾਵੇਂ ਉਸ ਨਾਲ ਕਦੇ ਨਮਕ ਹਰਾਮੀ ਨਾ ਕਰੀ । ਬਸ ਇਹੀ ਗਲ ਉਸ ਨੇ ਪਲੇ ਬਨ ਲਈ ਤੇ ਜਿਥੇ ਜਾਵੇ ਸਚ ਬੋਲੇ ਕਿ ਮੈਂ ਚੋਰ ਹਾਂ ਤੇ ਅਕਸਰ ਕੋਈ ਚੀਜ ਉਥੇ ਖਾਂ ਲਵੇ ਤੇ ਫਿਰ ਇਸ ਦੀ ਨਮਕ ਹਰਾਮੀ ਦੇ ਡਰ ਤੋ ਵੀ ਉਹ ਚੋਰੀ ਦਾ ਸਮਾਨ ਉਥੇ ਹੀ ਛਡ ਦੇਵੇ ਇਸ ਤਰਾ ਸਚਾਈ ਨਾਲ ਇਕ ਚੋਰ ਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਸੰਤ ਬਣਾ ਦਿਤਾ ਤੁਸੀ ਆਪ ਅੰਦਾਜਾ ਲਗਾ ਸਕਦੇ ਹੋ ਕਿ ਇਕ ਚੋਰ ਜੇ ਸੰਤ ਬਣ ਸਕਦਾ ਹੈ ਤਾਂ ਕੀ ਅਜ ਅਸੀ ਮਹਾਨ ਨਹੀ ਬਣ ਸਕਦੇ ਸਾਡੀ ਉਨਤੀ ਕਿਉ ਨਹੀ ਹੋ ਰਹੀ ਕਾਰਣ ਸਪਸ਼ਟ ਹੈ ਕਿ ਅਜ ਕਲ ਦੀ ਤਕਨੀਕ ਤੋ ਅਸੀ ਝੂਠ ਬੋਲਣਾ ਸਿਖ ਲਿਆ ਹੈ ਜਿਵੇ ਮੋਬਾਇਲ ਦੀ ਹੀ ਗਲ ਕਰੋ ਹਰ ਕੋਈ ਇਸ ਤੇ ਅਪਣਾ ਮਤਲਬ ਹਲ ਕਰਾ ਰਿਹਾ ਤੇ ਇਸ ਤੋ ਬਚਣ ਲਈ ਅਸੀ ਝੂਠ ਦਾ ਸਹਾਰਾ ਲੈ ਰਹੇ ਹਾਂ ਪਰ ਤੁਹਾਨੂੰ ਸ਼ਾਇਦ ਪਤਾ ਨਹੀ ਕਿ ਇਸ ਨਾਲ ਆਤਮਾ ਦੀ ਸ਼ਕਤੀ ਘਟ ਜਾਦੀ ਹੈ ਕਿਉਕਿ ਆਤਮਾ ਦੀ ਸਭ ਵਡੀ ਤਾਕਤ ਹੀ ਸਚ ਬੋਲਣਾ ਹੁੰਦੀ ਹੈ ਤੇ ਇਹ ਤਾਕਤ ਸਾਰਿਆ ਤਾਕਤ ਨਾਲੋ ਵਡੀ ਤਾਕਤ ਮਨੀ ਜਾਦੀ ਹੈ ਤੇ ਇਸ ਦਾ ਮੁਕਬਲਾ ਸਾਰਿਰਕ ਤੇ ਮਾਨਸਿਕ ਤਾਕਤ ਵੀ ਨਹੀ ਕਰ ਸਕਦੀ ਚਾਹੇ ਤੁਸੀ ਕਿਨੇ ਵੀ ਸਾਰੀਰਕ ਬਲ ਰਖਦੇ ਹੋਵੋ ਚਾਹੇ ਤੁਸੀ ਕਿਨੇ ਵੀ ਬਿਧੀਮਾਨ ਹੋਵੋ ਅਮਰੀਕਾ , ਕੈਨੇਡਾ ਵਿਚ ਇਸ ਦੇ ਬਲ ਤੇ ਅਮੀਰ ਬਣ ਚੁਕੇ ਹੋਵੋ ਪਰ ਜੇ ਸੰਤਾਂ ਦੀ ਇਸ ਗਲ ਦੀ ਪਾਲਣਾ ਕਰਨਾ ਨਹੀ ਸਖੇ ਤਾਂ ਸਮਝੋ ਤੁਸੀ ਮਾਨਵ ਚੋਲਾ ਤਾ ਪ੍ਰਾਪਤ ਕਰ ਲਿਆ ਪਰ ਮਾਨਵੀ ਗੁਣਾਂ ਤੋ ਵਾਝੇਂ ਹੀ ਰਹੇ ਜਿਵੇ ਪਾਣੀ ਹੋਣ ਤੇ ਵੀ ਆਲਸ ਕਰਕੇ ਬੰਦਾ ਪਾਣੀ ਪੀਣ ਨਾ ਜਾਵੇ ਉਸ ਤਰਾ ਇਹ ਚੰਗੇ ਗੁਣ ਦੀ ਪਾਲਣਾ ਸਿਰਫ ਮਨੁਖ ਜੁਨੀ ਵਿਚ ਹੀ ਕੀਤੀ ਜਾ ਸਕਦੀ ਹੈ ਹੋਰ ਕਿਸੇ ਜੁਨੀ ਵਿਚ ਨਹੀ ਕੀ ਤੁਸੀ ਕਿਸੇ ਗਾਂ ਨੂੰ ਝੂਠ ਬੋਲਦੇ ਦੇਖਿਆ ਨਹੀ ਕਿਉਕਿ ਉਹ ਭੋਗ ਯੁਨੀ ਹੈ ਤੇ ਅਸੀ ਹਾਂ ਕਰਮ ਯੁਨੀ ਵਿਚ ਤੇ ਰਬ ਨੇ ਸਾਨੂੰ ਕਰਮ ਅਜਾਦੀ ਨਾਲ ਕਰਨ ਦੀ ਛੂਟ ਵੀ ਦੇ ਦਿਤੀ ਹੈ ਇਸ ਲਈ ਸਾਨੂੰ ਅਪਣਾ ਚੰਗਾ ਬੁਰਾ ਆਪ ਹੀ ਸੋਚਣਾ ਪਵੇਗਾ ਤੇ ਇਸ ਦੇ ਅਧਾਰ ਤੇ ਹੀ ਅਸੀ ਕੁਝ ਬਣ ਸਕਦੇ ਹਾਂ

No comments

Powered by Blogger.