-->

100 - 100 ਰੁਪਏ ਦੇ 1000 ਨੋਟਾਂ ਨੂੰ ਦੇਖ ਕੇ ਵਿਦਾਸ਼ਾਂ ਵਿਚ ਨਾ ਭਜੋ

ਭਾਰਤ ਦੇਸ਼ ਵਿਚੋ ਹਰ ਸਾਲ ਇੰਜਿਨਿਰਗ , ਡਾਕਟਰੀ ਤੋ ਹੋ ਵੰਡੀ ਆਕਾਉਟਿਗ ਦੀ ਡਿਗਰਿਆ ਲੈ ਕੇ ਲੋਕੀ 100 - 100 ਰੁਪਏ ਦੇ 1000 ਨੋਟਾੰ ਅਰਥਾਤ 100000 ਤੋ 200000 ਰੁਪਏ ਮਹਿਨੇ ਦੀ ਤਨਖਾਹ ਨੂੰ ਦੇਖ ਕਿ ਕੈਨੈਡਾ , ਅਮਰੀਕਾ , ਜਾਪਾਨ ਤੇ ਅਸਟਰੈਲੀਆ ਭਜ ਜਾਦੇ ਹਨ ਜਿਸ ਕਾਰਣ ਭਾਰਤ ਦੇਸ਼ ਨੂੰ ਹਰ ਸਾਲ ਕਰੋੜ ਰੁਪਏ ਮਾਨਵੀ ਸੰਪਤੀ ਦਾ ਨੁਕਸਾਨ ਉਠਾਣਾ ਪੈਦਾ ਹੈ ਬਾਹਰ ਜਾਣ ਦਾ ਇਕ ਇਕ ਉਦੇਸ ਚੰਦਰੀ ਮਾਯਾ ਇਕਠਾ ਕਰਨਾ ਬਣ ਗਿਆ ਹੈ ਤੇ ਫਿਰ ਇਸ ਮਾਯਾ ਨਾਲ ਦੁਨਿਆ ਦੇ ਰੰਗ ਤਮਾਸ਼ੇ ਦੇਖਣਾ

ਤੇ ਉਸ ਸਮੇ ਅਸੀ ਗੁਰੂ ਨਾਨਕ ਦੇਵ ਜੀ ਦਾ ਇਹ ਵਾਕ ਭੁਲ ਜਾਦੇ ਹਾਂ

ਮਤ ਦੇਖ ਭੁਲਾਏ ਵਿਰਸੋ ਤਰੇ ਚੀਤ ਨਾ ਆਵਾ ਨਾਉ

ਗੁਰੂ ਨਾਨਕ ਦੇਵ ਜੀ ਕਹਿਦੇ ਨੇ ਹੇ ਅਕਾਲ ਪੁਰਖ ਮੈਨੂੰ ਇਸ ਮਾਯਾ ਦੇ ਦਰਸ਼ਨ ਨਾ ਕਰਾਉ ਕਿਉਕਿ ਇਸ ਨਾਲ ਮੈ ਤੇਰਾ ਨਾਮ ਜਪਣਾ ਹੀ ਭੁਲ ਜਾਦਾ ਹਾਂ

ਅਜ ਭਾਰਤ ਦੇਸ਼ ਨੂੰ ਤੁਹਾਡੇ ਵਰਗੇ ਵਿਦਵਾਨਾ ਦੀ ਬਹੁਤ ਸਖਤ ਲੋੜ ਹੈ ਤੁਸੀ ਹੀ ਭਾਰਤ ਨੂੰ ਅਪਣੀ ਇਮਾਨਦਾਰੀ , ਮਿਹਨਤ , ਸਿਖਿਆ ਤੇ ਗਿਆਨ ਨਾਲ ਉਸਾਰਨਾ ਹੈ ਪਰ ਤੁਸੀ ਹੀ ਜੇ ਅਪਣੇ ਮਾਂ ਨੂੰ ਛਡ ਕੇ ਚਲੇਗੇ ਤਾ ਤੁਹਾਡਾ ਮਾਂ ਦੀ ਰਖਿਆ ਕੋਣ ਕਰੇਗਾ

ਫਿਰ ਦੇਸ਼ ਗੁਲਾਮ ਹੋ ਜਾਵੇਗਾ

ਫਿਰ ਭਗਤ ਸਿੰਘ , ਸੁਖਦੇਵ , ਉਦਮ ਸਿੰਘ , ਚੰਦਰ ਸ਼ੇਖਰ ਅਜਾਦ ਨੂੰ ਕੁਰਬਾਣੀ ਦੇਣੀ ਪਵੇਗੀ

ਫਿਰ 1919 ਦਾ ਸਾਕਾ ਹੋਵੇ ਗਾ

ਫਿਰ ........................................


ਨਹੀ ਦੋਸਤੋ ਮੈਂ ਇਸ ਗਲ ਦੇ ਵਿਰੋਧ ਵਿਚ ਨਹੀ ਕਿ ਤੁਸੀ ਵਿਦੇਸ਼ ਵਿਚ ਉਨਾ ਦੀ ਤਕਨੀਕਾ ਤੇ ਗਿਆਨ ਨੂੰ ਨਾ ਸਿਖੋ
ਬਲਕਿ ਮੈ ਤਾ ਇਹ ਚਹਾਉਦਾ ਹਾਂ ਕਿ ਤੁਸੀ ਹੀ ਤਾਂ ਇਸ ਭਾਰਤ ਮਾਂ ਦੇ ਆਧਾਰ ਸਤਭ ਹੋ ਇਸ ਤੋ ਕਦੇ ਵੀ ਵਿਮੂਖ ਨਾ ਹੋਵੋ

ਭਾਰਤ ਅਜ ਬਦਲ ਰਿਹਾ ਹੈ ਤੁਸੀ ਹੀ ਤਾ ਹੋ ਜਿਸ ਨੇ ਇਸ ਦੀ ਸੇਵਾ ਕਰਨੀ ਹੈ ਬਾਕਿ ਅੰਗਰੇਜ ਤਾ ਕਲ ਵੀ ਇਸ ਨੂੰ ਗੁਲਾਮ ਬਣਾਉਣਾ ਚਹਾਉਦੇ ਸਨ ਤੇ ਅਜ ਵੀ ਇਸ ਨੂੰ ਗੁਲਾਮ ਬਣਾਉਣਾ ਚਹਾਉਦੇ ਹਨ

ਸੋ ਅੰਤ ਮੈਂ ਇਹ ਕਹਿਣਾ ਚਹਾਵਾਂ ਗਾਂ 100 - 100 ਰੁਪਏ ਦੇ 1000 ਨੋਟਾਂ ਨੂੰ ਦੇਖ ਕੇ ਵਿਦਾਸ਼ਾਂ ਵਿਚ ਨਾ ਭਜੋ

No comments

Powered by Blogger.