-->

ਲਫਜਾਂ ਦੇ ਪੁਲ ਦੇ ਲੇਖਕ ਨਾਲ ਪਿਆਰ ਭਰੀ ਮੋਬਾਇਲ ਤੇ ਗਲ ਬਾਤ

ਅਜ ਮੈਂ ਇਕ ਸਮਸਿਆ ਕਰਕੇ ਲਫਜਾ ਦੇ ਪੁਲ ਦੈ ਬਲਾਗ ਤੇ ਗਿਆ ਤੇ ਉਥੋ ਇਮੇਲ ਦੇ ਰਾਹੀ ਮੈਨੂੰ ਮੋਬਾਇਲ ਤੇ ਗਲ ਕਰਨ ਦੀ ਸੁਚਨਾ ਮਿਲੀ ਤੇ ਜਦੋ ਮੈ ਉਨਾ ਨਾਲ ਮੋਬਾਇਲ ਤੇ ਗਲ ਕੀਤੀ ਤਾ ਉਨਾ ਮੈਨੂੰ ਤੁਰੰਤ ਪਹਿਚਾਨ ਲਿਆ ਤੇ ਪਹਿਲਾ ਇਹ ਹੀ ਪੁਛਿਆ ਵੀਰ ਜੀ ਦਸੋ ਤੁਹਾਡੇ ਰਾਜਪੁਰੇ ਦਾ ਕੀ ਹਾਲ ਹੈ ਇਹ ਪਹਿਲੀ ਵਾਰ ਸੀ ਜਦੋ ਮੈਂ ਲਫਜਾਂ ਦੇ ਪੁਲ ਦੇ ਲੇਖਕ ਸਰਦਾਰ ਜਗਦੀਪ ਸਿੰਘ ਜੀ ਨਾਲ ਗਲ ਕਰ ਰਿਹਾ ਸੀ ਤੇ ਉਨਾਂ ਤੋ ਕਾਫੀ ਅਪਣੇਪਨ ਦਾ ਇਹਸਾਸ ਹੋਇਆ । ਤੇ ਸਚ ਕਹਾਂ ਤੇ ਮੈਨੂੰ ਇਜ ਜਾਪਿਆ ਜਿਵੇਂ ਆਪਣੇ ਘਰ ਦੇ ਬੰਦਾ ਨਾਲ ਮੈਂ ਗਲ ਕਰ ਰਿਹਾ ਹੋਵਾ । ਬਹੁਤ ਹੀ ਧਿਆਨ ਨਾਲ ਉਨਾਂ ਮੇਰੀ ਸਮਸਿਆ ਨੂੰ ਸੁਣਿਆ ਤੇ ਆਪਣਾ ਜਵਾਬ ਦੀਆ ਕਿਉਕਿ ਉਨਾ ਨੇ ਅਪਣੇ ਬਲਾਗ ਤੇ ਅਪਣਾ ਨਾ ਨਹੀ ਲਿਖਿਆ ਤੇ ਜਦੋ ਮੈਂ ਤੋ ਅਪਣਾ ਨਾਂ ਨਾ ਲਿਖਣ ਬਾਰੇ ਪੁਛਿਆ ਤਾ ਉਨਾ ਨੇ ਬਹੁਤ ਹੀ ਮੁਸਕਰੇ ਜਵਾਬ ਦੀਆ ਕਿ ਇਹ ਬਲਾਗ ਲਫਜਾਂ ਦੇ ਪੁਲ ਦਾ ਹੈ ਤੇ ਤੁਸੀ ਸਾਰੇ ਇਸ ਦਾ ਮਾਲਕ ਹੋ ਇਸ ਲਈ ਪੰਜਾਬੀ ਮਾ ਬੋਲੀ ਨੂੰ ਮੈ ਆਪਣੇ ਨਾਮ ਤੇ ਲਫਜਾ ਦਾ ਪੁਲ ਬਣਾਇਆ ਹੈ ਤੇ ਆਸ ਕਰਦਾ ਹੈ ਕਿ ਤੁਸੀ ਸਾਰੇ ਇਸ ਵਿਚ ਸਹਿਯੋਗ ਦੇਵੋਗੇ ।
ਮਾਂ ਬੋਲੀ ਨਾਲ ਪਿਆਰ ਬਹੁਤ ਹੀ ਘਟ ਲੋਕਾਂ ਵਿਚ ਦੇਖਣ ਨੂੰ ਮਿਲਦਾ ਹੈ ਤੇ ਸਰਦਾਰ ਜਗਦੀਪ ਸਿੰਘ ਨੂੰ ਮੈਂ ਉਨਾਂ ਦੇਸ਼ ਸੇਵਕਾ ਦੀ ਕਤਾਰ ਵਿਚ ਦੇਖ ਰਿਹਾ ਹਾਂ ਜੋ ਬਿਲਕੁਲ ਸਚੇ ਤੇ ਸੁਚੇ ਤਰੀਕੇ ਨਾਲ ਆਪਣੀ ਮਾਂ ਬੋਲੀ ਨੂੰ ਅਗੇ ਲੈਕੇ ਆਉਣਾ ਚਾਹੁੰਦੇ ਹਨ ।
ਤੇ ਰਬ ਆਗੇ ਮੈਂ ਇਹੋ ਹੀ ਅਰਦਾਸ ਕਰਦਾ ਹਾਂ ਕਿ ਉਹੋ ਇਸ ਉਦੇਸ਼ ਵਿਚ ਸਫਲ ਹੋਣ ਤੇ ਪੰਜਾਬੀ ਦਾ ਨਾ ਭਾਰਤ ਹੀ ਨਹੀ ਸਗੋ ਪੁਰੇ ਵਿਸ਼ਵ ਵਿਚ ਰੋਸ਼ਨ ਕਰਣ ਤੇ ਸਾਨੂੰ ਅਜਿਹੇ ਇਕ ਨਹੀ ਸਗੋ ਕਈ ਜਗਦੀਪ ਸਿੰਘ ਦੀ ਜਰੁਰਤ ਹੈ

ਤੁਸੀ ਵੀ ਅਜ ਲਫਜਾਂ ਦੇ ਪੁਲ ਤੇ ਦਰਸ਼ਨ ਦਿਉ ਤੇ ਉਨਾਂ ਦੇ ਬਲਾਗ ਦਾ ਪਤਾ ਹੈ
http://www.lafzandapul.com

ਪੰਜਾਬੀ ਭਾਸ਼ਾ ਨੂੰ ਸਮਰਪਿਤ ਬਲਾਗ

No comments

Powered by Blogger.