-->

ਰਬ ਦਾ ਨਾਂ ਲੈਣ ਦੇ ਫੈਦੇ

ਇਹ ਮਨੁੱਖ ਬਹੁਤ ਹੀ ਮਤਲਬੀ ਹੈ ਹਰ ਚੀਜ ਵਿਚ ਬਸ ਲਾਭ ਜਾ ਹਾਨਿ ਹੀ ਦੇਖੀ ਜਾਦਾ ਹੈ ।
ਤਾਂ ਮੈਂ ਵਿ ਇਸ ਦੇ ਲਾਭ ਲਿਖਣੇ ਸ਼ੁਰੂ ਕਰ ਦਿਤੇ ਪੜੋ ਇਸ ਦੇ ਲਾਭ ਪਰ ਇਕ ਸ਼ਰਤ ਤੇ ਕਿ ਇਸ ਤੋ ਬਾਅਦ ਤੁਸੀ ਸਾਰੇ ਰਬ ਦਾ ਨਾਂ ਜਰੁਰ ਜਪੋਗੇ ਤੁਹਾਡੇ ਕੋਲੋ ਮੈਂ ਧਨ ਨਹੀਂ ਚਾਹੁੰਦਾ ਪਰ ਹਾਂ ਇਸ ਲੇਖ ਦੇ ਪ੍ਰਤੀਫਲ ਵਜੋ ਇਕ ਵਾਰੀ ਸਚੇ ਦਿਲ ਨਾਲ ਕਹੋ
ਸੱਤਨਾਮ ਸ਼੍ਰੀ ਵਾਹਿਗੁਰੂ
  1. ਰੱਬ ਦਾ ਨਾਂ ਲੈਣ ਨਾਲ ਸਾਡੀ ਬੁਧੀ ਸਥਿਰ ਹੋ ਜਾਦੀ ਹੈ ਕਿਉਕਿ ਇਸ 5-6 ਫੁਟੇ ਬੰਦੇ ਦੀ ਜੇਕਰ ਬੁਧੀ ਹੀ ਖਰਾਬ ਹੋ ਜਾਵੇ ਤਾਂ ਇਹ ਬੰਦਾ ਕਿਸੇ ਕੰਮ ਦਾ ਨਹੀ ਰਹਿੰਦਾ । ਇਸ ਕਰਕੇ ਅਸੀ ਰਬ ਅਗੇ ਉਸ ਦਾ ਨਾਂ ਲੈਕੇ ਅਰਦਾਸ ਕਰਦੇ ਹਾਂ ਕਿ ਹੇ ਵਾਹਿਗੁਰੂ ਤੂੰ ਸਾਡੀ ਬਧੀ ਨੂੰ ਠੀਕ ਰਖੀ ਇਹ ਸਦਾ ਹੀ ਤੇਰੇ ਚਣਨਾ ਵਿਚ ਲਗੀ ਰਹੇ ਤੇ ਇਸ ਵਿਚ ਹੀ ਆਪਣਾ ਕਲਿਆਣ ਸਮਝੇ ।
  2. ਰੱਬ ਦਾ ਨਾਂ ਲੈਣ ਨਾਲ ਅਸੀਂ ਰਬ ਦਾ ਧਨਵਾਦ ਵੀ ਕਰ ਸਕਦੇ ਹਾਂ ਕਿ ਹੇ ਵਾਹਿਗੁਰੂ ਤੂੰ ਸਾਨੂੰ ਇਨਾ ਕੁਝ ਦੇ ਦਿਤਾ ਕਿ ਸਾਡੀ ਛੋਟੀ ਜਿਹੀ ਝੋਲੀ ਵਿਚ ਵੀ ਨਹੀ ਸਮਾਂ ਰਿਹਾ ਜਦੋ ਜਿਸ ਚੀਜ ਦੀ ਜਰੁਰਤ ਪੈਂਦੀ ਹੈ ਤੁੰ ਸਾਡੇ ਮਗਣ ਤੋ ਪਹਿਲਾ ਹੀ ਦੇ ਦਿੰਦਾ ਹੈ ਸਾਨੂੰ ਠੰਡ ਲਗੀ ਤਾ ਤੂ ਸਾਡੇ ਲਈ ਸੂਰਜ ਬਣਾ ਦਿਤਾ । ਸਾਨੂੰ ਥਕਾਵਟ ਲਗੀ ਤਾ ਤੂੰ ਸਾਡੇ ਫੈਦੇ ਲਈ ਰਾਤ ਬਣਾ ਦਿਤੀ ਤੇ ਮੈ ਤੇਰਾ ਨਾਂ ਲੈਕੇ ਤੇਰਾ ਧਨਵਾਦ ਕਰਨਾ ਚਾਹੁੰਦਾ ਹੈ ।
  3. ਰੱਬ ਦਾ ਨਾਂ ਲੈਣ ਨਾਲ ਕੀਤੇ ਪਾਪਾ ਦੀ ਸਜਾ ਭੋਗਣ ਵਿਚ ਵੀ ਤਕਲੀਫ ਨਹੀਂ ਹੁੰਦੀ ਕਿਉਕਿ ਜਿਵੇਂ ਅਗ ਨੇੜੇ ਹੋਣ ਤੇ ਠੰਡ ਦਾ ਅਹਿਸਾਸ ਨਹੀਂ ਹੁੰਦਾ ਉਸੇ ਤਰਾਂ ਰੱਬ ਦਾ ਨਾਂ ਲੈਣ ਨਾਲ ਅਸੀਂ ਰੱਬ ਦੇ ਕਰੀਬ ਪਹੁੰਚ ਜਾਦੇ ਹਾਂ ਤੇ ਰੱਬ ਇਕ ਪਾਸੇ ਠੰਡ ਰੁਪੀ ਪਾਪਾ ਦੀ ਸਜਾ ਦਿੰਦਾ ਹੈ ਤੇ ਦੁਜੇ ਪਾਸੇ ਆਪ ਹੀ ਅਗ ਜਲਾ ਕੇ ਸਾਡੀ ਠੰਡ ਤੋ ਰਖਿਆ ਵੀ ਕਰਦਾ ਹੈ ।
  4. ਹੁਣ ਅਪਣੇ ਜੀਵਨ ਦੀ ਸਚੀ ਘਟਨਾ ਸੁਣਾ ਕੇ ਵਿਰਾਮ ਚਾਵਾਗਾਂ

ਕੁਝ ਸਮਾ ਪਹਿਲੇ ਮੈਂ ਕਫੀ ਉਚਾਈ ਤੋ ਹੇਠਾਂ ਗਿਰਿਆ ਸੀ ਤੇ ਕਾਫੀ ਮੈਂ ਚੋਟਾ ਵੀ ਲਗਿਆਂ ਸਨ ਪਰ ਰਬ ਦਾ ਨਾ ਲੈਣ ਸਦਕਾ ਮੈਂ ਛੇਤੀ ਹੀ ਠੀਕ ਹੋ ਗਿਆ । ਮੈਂ ਅਕਸਰ ਇਹ ਸੋਚਦਾ ਹਾਂ ਕਿ ਇਨੀ ਉਚਾਈ ਤੋ ਗਿਰਨ ਤੇ ਅਸਾਨੀ ਨਾਲ ਮੇਰੀ ਮੋਤ ਹੋ ਸਕਦੀ ਸੀ ਜਾਂ ਮੈ ਗਹਰੀ ਸਟ ਖਾ ਕੇ ਪਾਗਲ ਜਾ ਬਸਤਰ ਤੇ ਬੈਠ ਕੇ ਘਰਦਿਆਂ ਤੇ ਬੋਝ ਬਣ ਸਕਦਾ ਸੀ ਪਰ ਇਹ ਨਹੀ ਵਾਪਰੀਆ ।

ਇਸ ਦਾ ਅਰਥ ਇਹ ਹੋਇਆ ਕਿ ਕੋਈ ਸੀ ਜਿਸ ਨੇ ਮੈਨੂੰ ਬਚਾਇਆ ਉਹ ਹੋਰ ਕੋਈ ਨਹੀਂ ਸਗੋ ਅਕਾਲਪੁਰਖ ਸੀ ਜੋ ਵੀ ਉਸ ਦਾ ਨਾਂ ਲੈਦਾ ਉਹ ਰਬ ਉਸ ਦੇ ਹਮੇਸ਼ਾ ਨਾਲ ਰਹਿੰਦਾ ਹੈ ।

ਇਸ ਲਈ ਸੱਤਨਾਮ ਸ਼੍ਰੀ ਵਾਹਿਗੁਰੂ

ਇਹ ਵੀ ਪੜੋ

1 comment:

Powered by Blogger.