-->

ਨੋਜਵਾਨਾਂ ਦਾ ਦੇਸ਼ ਦੇ ਏਕਿਕਰਣ ਵਿਚ ਯੋਗਦਾਨ

ਬਹੁਤ ਪਹਿਲਾ ਮੈਂ ਇਕ ਲੇਖ The role of youth in national integration ਲਿਖਿਆ ਸੀ ਅਜ ਪੰਜਾਬੀਆਂ ਲਈ ਇਸ ਨੂੰ

translate ਕਰਨ ਲਗਾ ਹੈ ਤਾੰ ਕਿ ਉਹ ਵੀ ਜੋ ਇੰਗਲਿਸ਼ ਨਹੀੰ ਜਾਣਦੇ ਇਸ ਨੂੰ ਪੜ ਸਕਣ ਤੇ ਦੇਸ਼ ਦੇ ਏਕਿਕਰਣ ਵਿਚ ਯੋਗਦਾਨ ਦੇਣ ।ਨੋਜਵਾਨ ਦੇਸ਼ ਦੇ ਨੀਂਹ ਪਥੱਰ ਹੁੰਦੇ ਹਨ । ਉਹ ਦੇਸ਼ ਨੂੰ ਬਣਾ ਜਾਂ ਤਬਾਹ ਕਰ ਸਕਦੇ ਹਨ । ਦੇਸ਼ ਏਕਿਕਰਣ ਦੀ ਵਿਚਾਰਧਾਰਾ ਦੇਸ਼ ਉਪਯੋਗੀ ਵਿਚਾਰਧਾਰਾ ਹੈ । ਇਕਿਕਰਣ ਤੋ ਭਾਵ ਹੈ ਕਿ ਸਹਿਯੋਗ ਕਿਸੇ ਵੀ ਸੰਸਥਾ ਦਾ ।

ਸਮਾਜ ਦੇ ਤਿੰਨ ਹਿਸੇ ਹੁੰਦੇ ਹਨ । ਇਹ ਸਾਰੇ ਆਪਸ ਵਿਚ ਮਲਕੇ ਕੰਮ ਕਰਦੇ ਹਨ ਇਹ ਹਿੱਸੇ ਹਨ ਬੱਚੇ , ਨੋਜਵਾਨ , ਤੇ ਬੁਜਰਗ । ਬੱਚੇ ਤੇ ਬੁਜਰਗ ਦੇਸ਼ ਦਾ ਨਿਰਮਾਣ ਨਹੀਂ ਕਰ ਸਕਦੇ ਕਿਉਂਕਿ ਉਨਾਂ ਦੇ ਖੁਨ ਵਿਚ ਤਾਕਤ ਨਹੀਂ ਹੁੰਦੀ । ਪਰ ਨੋਜਵਾਨ ਅਸਾਨੀ ਨਾਲ ਦੇਸ਼ ਦਾ ਵਿਕਾਸ ਕਰ ਸਕਦੇ ਹਨ । ਭਾਰਤ ਦੇ ਆਧਯਤਮਿਕ ਸੰਤ ਸਵਾਮੀ ਵਿਵੇਕਾਨੰਦ ਨੇ ਕਿਹਾ ਹੈ ਕਿ ਨੋਜਵਾਨ ਵਿਅਕਤੀ ਸਟੀਲ ਜਾਂ ਪਥਰ ਹੁੰਦਾ ਹੈ ਜੋ ਪਹਾੜ ਨੂੰ ਵੀ ਤੋੜ ਸਕਦਾ ਹੈ । ਭਗਵਾਨ ਰਾਮ ਚੰਦਰ ਤੇ ਯੋਗਿਰਾਜ ਕਰੀਸ਼ਨ ਨੇ ਰਮਾਇਯਨ ਤੇ ਗੀਤਾ ਦੇ ਦਵਾਰਾ ਰਾਸ਼ਟਰ ਦੀ ਏਕਤਾ ਸਥਾਪਿਤ ਕੀਤੀ ਸੀ । ਇਸ ਲਈ ਨੋਜਵਾਨੋਂ ਉਠੋ , ਜਾਗੋ ਤੇ ਉਦੇਸ਼ ਦੀ ਪਰਾਪਤੀ ਤੋ ਪਹਿਲਾ ਸੋ ਨਾ ਜਾਓ ।

ਹਰ ਸਾਲ ਅਸੀਂ ਨੋਜਵਾਨ ਦਿਵਸ ਮਨਾਦੇ ਹਾਂ ਸਾਰਿਆਂ ਖੋਜਾਂ ਨੋਜਵਾਨਾਂ ਦੁਆਰਾ ਕੀਤੀਆ ਗਇਆ ਹਨ . ਅੱਜ , ਭਾਰਤ ਕਈ ਸਮਸਿਆਵਾਂ ਨਾਲ ਦੱਖੀ ਹੈ ਜਿਵੇ ਗਰੀਬੀ , ਜੰਨਸੰਖਿਆ ਦਾ ਵਾਧਾ , ਬੇਰੋਜਗਾਰੀ ਤੇ ਹਿੰਸਾ । ਨੋਜਵਾਨ ਹੀ ਲਿਖੇ ਇਨਾੰ ਸਮਸਿਆਵਾਂ ਨੂੰ ਹੱਲ ਕਰ ਸਕਦਾ ਹੈ ।
ਅਜ ਕਲ ਟੈਲੀਵਿਜਨ ਤੇ ਇਨਟਰਨੈਟ ਵੀ ਨੋਜਵਾਨ ਨੂੰ ਗਲਤ ਰਹਾ ਵਲ ਵੀ ਲੇ ਜਾ ਰਿਹਾ ਹੈ ਉਹ ਆਪਣੇ ਵਿਰਸੇ ਨੂੰ ਹੀ ਭੁਲਦੇ ਜਾ ਰਹੇ ਹਨ । ਸਾਡਾ ਵਿਰਸਾ ਹੀ ਸਾਡੀ ਅਸਲੀ ਦੋਲਤ ਹੈ ਇਸ ਦੇ ਦੁਆਰਾ ਹੀ ਅਸੀ ਵਡਿਆ ਦਾ ਸਤਕਾਰ ਤੇ ਬਚਿਆਂ ਨੂੰ ਪਿਆਰ ਕਰਨਾ ਸਿਖਦੇ ਹਾਂ । ਇਸ ਲਈ ਭਾਰਤੀ ਨੋਜਵਾਨ ਨੂੰ ਦੇਸ਼ ਦੇ ਵਿਕਾਸ ਲਈ ਹਰ ਹਾਲਤ ਵਿੱਚ ਦੇਸ਼ ਦੇ ਵਿਰਸੇ ਨੂੰ ਸੰਭਾਲ ਕੇ ਰਖਣਾ ਵੀ ਜਰੂਰੀ ਹੈ । ਨੋਜਵਾਨ ਅਸਾਨੀ ਨਾਲ ਭਾਰਤ ਨੂੰ ਇਕ ਕਰ ਦੇ ਪਰ ਉਹ ਆਪ ਹੀ ਹਿੰਸਾ ਦੀ ਸਮਸਿਆ ਨਾਲ ਬੰਨੀਆ ਪਿਆ ਹੈ । ਅਸੀ ਰੋਜ ਹੀ ਅਖਬਾਰਾਂ ਵਿਚ ਕਤਲ ਦੀਆਂ ਆਮ ਖਬਰਾਂ ਪੜਦੇ ਹਾਂ । ਅਸਲ ਵਿਚ ਸਾਨੂੰ ਇਕਿਕਰਣ ਤੇ ਭਾਇਚਾਰੇ ਦੀ ਭਾਵਨਾ ਘਰ ਤੋ ਹੀ ਸ਼ੂਰੁ ਕਰਨੀ ਚਾਹੀਦੀ ਹੈ । ਤਾਂ ਹੀ ਦੇਸ਼ ਦਾ ਇਕੀਕਰਣ ਸੰਭਵ ਹੋ ਸਕਦਾ ਹੈ ।

1 comment:

  1. ਸ਼ਾਇਦ, ਥੋੜੇ ਹੋਰ ਵਿਸਥਾਰ ਦੀ ਲੋੜ ਹੈ।

    ReplyDelete

Powered by Blogger.