-->

ਪੰਜਾਬ , ਪੰਜਾਬੀ ਤੇ ਪੰਜਾਬੀਅਤ ਤੇ ਕਵਿਤਾ

ਪੰਜਾਬ , ਪੰਜਾਬੀ ਤੇ ਪੰਜਾਬੀਅਤ ਤੇ ਸਾਨੂੰ ਹੈ ਮਾਣ
ਇਸ ਤੋ ਬਿਨਾਂ ਨਹੀਂ ਹੋ ਸਕਦੀ ਸਾਡੀ ਕਦੇ ਪਹਿਚਾਣ ।।
ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਉਸ ਲਈ ਬਸ - ਬਸ
ਅਸੀ ਅਪਣੀ ਜਾਨ ਤਕ ਵੀ ਦੇ ਸਕਦੇ ਹਾਂ
ਦਸਾਂ ਗੁਰੂਆਂ ਦੀ ਸੌ ਸਾਨੂੰ
ਜੋ ਪੰਜਾਬ , ਪੰਜਾਬੀ ਤੇ ਪੰਜਾਬੀਅਤ ਨੂੰ ਮਿਟਾਵੇਗਾ
ਅਸਾਂ ਉਸੀ ਦੀ ਪਹਿਲੇ ਅਣਖ ਤਕ ਮਿਟਾ ਦੇਵਾਂਗੇ
ਸਾਡੇ ਸੁਰਮੇ ਇਕ ਦੋ ਨਹੀਂ ਸਗੋ ਹਰ ਪੰਜਾਬੀ ਹੀ ਸੁਰਮਾ ਹੈ ।।
ਸ਼ਹਾਦਤ ਸਾਡਾ ਰੀਤੀ ਰੀਵਾਜ ਤੇ ਮੌਤ ਸਾਡਾ ਪਹਿਰਾਵਾ ਹੈ
ਅਸੀਂ ਮੌਤ ਨਾਲ ਤਾਂ ਖੇਡਦੇ ਹਾਂ ਕੋਣ ਸਾਨੂੰ ਮੋਤ ਡਰਾਵੇ ਗਾ
ਪਰ ਅਸੀਂ ਕੁਰਬਾਨ ਜਾਦੇ ਹਾਂ ਉਨਾਂ ਸ਼ਹੀਦਾਂ ਤੋ
ਜਿਨਾ ਨੇ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੀ ਸ਼ਾਨ ਲਈ ਜਾਨ ਦਈ ।।

ਪਿਆਰੇ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਉਪਰੋਕਤ ਕਵਿਤਾ ਪੰਸਦ ਆਵੇਗੀ

1 comment:

Powered by Blogger.