-->

ਜੀਵਨ ਦੇ ਕੁਝ ਚੰਗੇ ਅਸੂਲ

ਜੀਵਨ ਅਸੂਲਾ ਅਤੇ ਨਿਯਮਾਂ ਤੋ ਬਣਦਾ ਹੈ । ਜਿਸ ਮਨੁੱਖ ਦੇ ਜੀਵਨ ਵਿਚ ਕੋਈ ਅਸੂਲ ਹੀ ਨਹੀ ਉਹ ਤਾਂ ਇਸ ਦੁਨਿਆਂ ਵਿਚ ਸਿਰਫ ਇਕ ਢੰਗਰ ਕੇ ਰਹਿੰਦਾ ਹੈ । ਕਿਉਂਕਿ ਇਹ ਜੀਵਨ ਦੇ ਕੁਝ ਚੰਗੇ ਅਸੂਲ ਹੀ ਹੁੰਦੇ ਹਨ ਜੋ ਸਾਨੂੰ ਜੀਵਨ ਨੂੰ ਜੀਣ ਦਾ ਵਧਿਆ ਢੰਗ ਸਿਖਾਉਦੇ ਹਨ । ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਚੰਗੇ ਸੰਸਕਾਰਾ ਨਾਲ ਹੀ ਜੀਵਨ ਦੇ ਚੰਗੇ ਅਸੂਲਾਂ ਨੂੰ ਅਮਲੀ ਪਜਾਮਾਂ ਪਹਿਨਾਯਾ ਜਾ ਸਕਦਾ ਹੈ ਕੂਝ ਚੰਗੇ ਅਸੂਲ ਮੈਂ ਇਸ ਲੇਖ ਵਿਚ ਲਿਖ ਰਿਹਾ ਹਾਂ ।
1. ਸਵੇਰੇ ਜਲਦੀ ਉਠਣਾ ਤੇ ਰਾਤੀ ਛੇਤੀ ਸੋਣਾ
ਅੱਜ ਇਹ ਆਮ ਦੇਖਣ ਵਿਚ ਆਉਦਾ ਹੈ ਕਿ ਲੋਕੀ ਸਵੇਰੇ ਲੇਟ ਉਠਦੇ ਹਨ ਤੇ ਰਾਤੀ ਲੇਟ ਸੌਦੇ ਹਨ । ਇਸ ਨਾਲ ਉਹ ਆਪਣੀ ਸਿਹਤ ਤੇ ਆਪਣੇ ਚੰਗੇ ਜੀਵਨ ਤੋ ਵਾਝੇਂ ਹੋ ਜਾਦੇ ਹਨ । ਅਸੀ ਆਮ ਕਰਕੇ ਇਸ ਗੱਲ ਦੀ ਅਣਗੇਲੀ ਕਰ ਦਿੰਦੇ ਹਾਂ ਕਿ ਸਵੇਰੇ ਉਠ ਕੇ ਕੀ ਕਰਾਗੇਂ ਅਤੇ ਰਾਤੀ ਅਸੀ ਪੂਰੀ ਚੇਤਨ ਅਵਸਥਾ ਵਿਚ ਹੰਦੇ ਹਾ ਤਾਂ ਉਸ ਸਮੇਂ ਵੀ ਅਸੀਂ ਇਹੀ ਗਲ ਕਹਿੰਦੇ ਹਾਂ ਰਾਤ ਦੇ ਦਸ ਤਾਂ ਬਹੁਤ ਛੇਤੀ ਵੱਜ ਗਏ ਹਨ ਚਲੋ ਦੋ ਘੰਟੇ ਹੋਰ ਕੰਮ ਕਰ ਲਇਏ । ਇਹ ਗਲ ਠੀਕ ਨਹੀਂ ਕਿਉਂਕਿ ਰੱਬ ਤੇ ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਸਾਨੂੰ ਸਵੇਰੇ ਚਾਰ ਵਜੇ ਜਾਗਣਾ ਚਾਹਿਦਾ ਹੈ ਤੇ ਰਾਤੀ ਦਸ ਵਜੇ ਸੋ ਜਾਣਾ ਚਾਹਿਦਾ ਹੈ ।

2. ਖਾਣ-ਪੀਣਂ ਨਾਲ ਸਬੰਧਿਤ ਕੁਝ ਚੰਗੇ ਅਸੂਲ

ਮਨੁਖ ਨੂੰ ਖਾਣ ਪੀਣ ਨਾਲ ਸਬੰਧਿਤ ਵੀ ਕੁਝ ਚੰਗੇ ਨਿਯਮ ਬਣਾ ਲੈਣੇ ਚਾਹੀਦੇ ਹਨ । ਕਦੇ ਵੀ ਮਨੁੱਖ ਨੂੰ ਮਾਸ , ਮਛੀ ਤੇ ਅੰਡਾ ਨਹੀਂ ਖਾਣਾ ਚਾਹੀਦਾ । ਇਸ ਨਾਲ ਇਕ ਤਾਂ ਮਨੁਖ ਛੇਤੀ ਬੀਮਾਰ ਹੋ ਜਾਦਾ ਹੈ ਤੇ ਦੂਜਾ ਇਹ ਸਾਡੀ ਸਾਰਿਆਂ ਦੀ ਧਾਰਮਿਕ ਤੇ ਅਧਿਆਤਮਿਕ ਦਰਸ਼ਟੀ ਤੋ ਵੀ ਗਲਤ ਹੈ । ਅੱਜ ਵਿਗਿਆਨ ਨੇ ਵੀ ਸਿਧ ਕਰ ਦਿਤਾ ਹੈ ਕਿ ਮਾਸ , ਮਛੀ ਤੇ ਅੰਡਿਆਂ ਨੂੰ ਖਾਣਾ ਬਹੁਤ ਖਤਰਨਾਕ ਹੈ । ਕਿਉਂਕਿ ਸਾਡੇ ਅੰਦਰ ਦੀ ਮਸ਼ੀਨ ਸ਼ਾਕਾਹਾਰੀ ਖਾਣਾ ਤਾ ਪਚਾ ਸਕਦੀ ਹੈ ਪਰ ਮਾਸਾਹਾਰੀ ਖਾਣਾ ਨਹੀ ਪਚਾ ਸਕਦੀ । ਇਸ ਤੋ ਇਲਾਵਾ ਬਾਹਰ ਦਾ ਸ਼ਾਕਾਹਾਰੀ ਖਾਣਾ ਵੀ ਨੁਕਸਾਨਦਯਕ ਹੈ । ਮਨੁਖ ਨੂੰ ਹਮੇਸ਼ਾ ਹੀ ਆਪਣਾ ਭੋਜਨ ਘਰ ਵਿਚ ਸਾਫ ਸੁਧਰੇ ਤਰੀਕੇ ਨਾਲ ਬਣਾਉਣਾ ਚਾਹੀਦਾ ਹੈ ਅਤੇ ਭੋਜਨ ਕਰਨ ਦਾ ਸਮਾਂ ਵੀ ਨਿਸ਼ਚਿਤ ਹੋਣਾ ਚਾਹੀਦਾ ਹੈ ਭੋਜਨ ਦੇ ਨਾਲ ਨਾਲ ਕੁਝ ਸਲਾਦ ਵੀ ਖਾਣੇ ਚਾਹੀਦੇ ਹਨ । ਜੇਕਰ ਮਨੁਖ ਉਪਰੋਕਤ ਖਾਣ ਪੀਣ ਦੇ ਨਿਯਮਾਂ ਦਾ ਪਾਲਣ ਕਰੇ ਤਾ ਉਹ ਆਪਣੇ ਜੀਵਨ ਅਤੇ ਸਿਹਤ ਦੋਹਾਂ ਦਾ ਸੁਧਾਰ ਕਰ ਸਕਦਾ ਹੈ । ਇਸ ਤੋਂ ਇਲਾਵਾ ਚਾਹ ਦੀ ਜਗਾ ਤੇ ਦੁਧ ਪੀਣ ਦੀ ਆਦਤ ਪਾਉਣੀ ਚਾਹੀਦੀ ਹੈ ।
3. ਆਸਣ , ਸਵੇਰ ਦੀ ਸੈਰ ਤੇ ਹੋਰ ਵਯਾਮ ਨੂੰ ਕਰਨਾ
ਬਿਨਾ ਸਿਹਤ ਬੰਦਾ ਕਿਸ ਕੰਮ ਦਾ । ਇਸ ਲਈ ਮਨੁਖ ਨੂੰ ਚਾਹੀਦਾ ਹੈ ਕਿ ਸਵੇਰੇ ਅਤੇ ਸ਼ਾਮ ਕੁਝ ਆਸਨ , ਸੈਰ ਤੇ ਹੋਰ ਵਯਾਮ ਜਰੂਰ ਕਰੇ । ਇਸ ਤਰਾਂ ਕਰਨ ਨਾਲ ਸ਼ਰੀਰ ਤਰੋ ਤਾਜਾ ਹੋ ਜਾਦਾ ਹੈ । ਜੀਵਨ ਵਿਚ ਇਕ ਨਵਾਂ ਉਤਸ਼ਾਹ ਆਉਦਾ ਹੈ । ਵਾਤ , ਪਿਤ ਤੇ ਕਫ ਦੇ ਦੋਸ਼ ਠੀਕ ਹੋ ਜਾਦੇ ਹਨ । ਸ਼ਰੀਰ ਵਿਚ ਫੁਰਤੀ ਆ ਜਾਦੀ ਹੈ ਤੇ ਖਾਇਆ ਹੋਇਆ ਭੋਜਨ ਹਜਮ ਹੋ ਜਾਦਾ ਹੈ ।
4. ਸਮਾਜ ਨਾਲ ਵਿਵਹਾਰ ਸਬੰਧੀ ਨਿਯਮ

· ਕਦੇ ਵਿ ਕਿਸੇ ਨਾਲ ਗਲ ਕਰਦੇ ਸਮੇਂ ਗਾਲਾਂ ਨਾ ਕਢੋ ਕਿਉਂਕਿ ਇਸ ਨਾਲ ਤੁਹਾਡੇ ਚਰਿੱਤਰ ਤੇ ਦਾਗ ਆਉਦਾ ਹੈ
· ਸਮਾਜ ਹਮੇਸ਼ਾ ਹੀ ਆਪਣੇ ਤੋ ਵਡਿਆ ਦੀ ਇਜਤ ਕਰੋ
· ਸਮਾਜ ਵਿਚ ਕਿਸੇ ਨੂੰ ਕਦੇ ਧੋਖਾ ਨਾ ਦਿਓ

No comments

Powered by Blogger.