-->

ਮੇਰੀ ਪਹਿਲੀ ਦਿਲ ਦੀ ਅਵਾਜ

ਮੈਂ ਬਹੁਤ ਸਮੇਂ ਤੋ ਸੋਚ ਰਿਹਾ ਸੀ ਕਿ ਇਕ ਪੰਜਾਬੀ ਵਿਚ ਵੀ ਬਲੋਗ ਬਣਾਇਆ ਜਾਵੇ ਇਸ ਲਈ ਅਜ 03/09/2008 ਨੂੰ ਮੈਂ ਪਹਿਲੀ ਵਾਰ ਬਲੋਗ ਪਜਾੰਬੀ ਵਿਚ ਲਿਖ ਰਿਹਾ ਹਾ ਤੇ ਮੈਨੂੰ ਬਹੁਤ ਖੂਸ਼ੀ ਹੋ ਰਹੀ ਹੈ ।

ਪਹਿਲੇ ਬਲਾਗ ਵਿਚ ਮੈਂ ਸੱਭ ਪੜਨ ਵਾਲਿਆ ਦਾ ਧੰਨਵਾਦ ਕਰਦਾ ਹਾਂ ਜੋ ਵੀ ਮੇਰਾ ਬਲੋਗ ਪੜ ਰਹੇ ਹਨ

ਅੱਜ ਦੇ ਸਮੇਂ ਸਾਨੂੰ ਹੋਰ ਅੱਗੇ ਵਧਣ ਜਰੂਰ ਹੈ । ਕਿਊਕਿ ਬਿਨਾ ਪੜਾਈ ਅਸੀ ਬਿਲਕੁਲ ਵੀ ਤਰਕੀ ਨਹੀਂ ਕਰ ਸਕਦੇ ਵਿਦਿਆ ਸਾਨੂੰ ਗਿਆਨ ਦਿੰਦੀ ਹੈ ਅਤੇ ਗਿਆਨ ਤੋ ਬਿਨਾ ਬੰਦਾ ਅੰਨੇ ਸਮਾਨ ਹੈ ।
ਪਰ ਬੰਦੇ ਨੂੰ ਆਪਣੀ ਮਾਂ ਬੋਲੀ ਦਾ ਤਾ ਗਿਆਨ ਜਰੂਰੀ ਹੋਣਾ ਚਾਹਿਦਾ ਹੈ । ਮੇਰੀ ਮਾਂ ਬੋਲੀ ਪੰਜਾਬੀ ਹੈ ਇਸ ਲਈ ਮੈਂ ਪੰਜਾਬੀ ਵਿੱਚ ਗੱਲਬਾਤ ਕਰਨਾ ਪੰਸਦ ਕਰਦਾ ਹਾਂ । ਤੁਹਾਨੂੰ ਵੀ ਆਪਣੀ ਮਾਂ ਬੋਲੀ ਦਾ ਆਦਰ ਕਰਨਾ ਚਾਹਿਦਾ ਹੈ । ਕਿਊਕਿ 3 ਚੀਜਾ ਦਾ ਹਮੇਸ਼ਾ ਆਦਰ ਕਰਨਾ ਚਾਹਿਦਾ ਹੈ –
ਮਾਂ ਜਿਸ ਨੇ ਜੰਨਮ ਦਿੱਤਾ ਹੈ ।
ਮਾਂ ਭੂਮੀ ਜਿਸ ਜਗਾ ਤੇ ਅਸੀਂ ਜਨਮ ਲਿਆ ਹੈ ।
ਮਾਂ ਬੋਲੀ ਜਿਸ ਨਾਲ ਸਾਨੂੰ ਸਭ ਤੋ ਪਹਿਲਾ ਗਿਆਨ ਪ੍ਰਾਪਤ ਹੋਇਆ ਹੈ ।

No comments

Powered by Blogger.