ਕਵਿਤਾ - ਕੋਸ਼ਿਸ਼ ਕਰਨ ਵਾਲਿਆ ਦੀ ਹਾਰ ਨਹੀਂ ਹੁੰਦੀ

ਇਹ ਕਵਿਤਾ ਉਨਾਂ ਲੋਕਾਂ ਨੂੰ ਸ਼ਕਤੀ ਦੇਵੇਗੀ ਜੋ ਜੀਵਨ ਤੋ ਹਾਰ ਚੁਕੇ ਹਨ ਤੇ ਉਨਾ ਲਈ ਜਿਦੰਗੀ ਇਕ ਬੋਝ ਬਣ ਗਈ ਹੈ ਇਹ ਕਵਿਤਾ ਪੜ ਕੇ ਉਨਾਂ ਵਿਚ ਇਕ ਨਵੀਂ ਸ਼ਕਤੀ ਆਵੇਗੀ

ਲਹਿਰਾਂ ਤੋ ਡਰ ਕੇ ਕਿਸ਼ਤੀ ਪਾਰ ਨਹੀਂ ਹੁੰਦੀ ।
ਕੋਸ਼ਿਸ਼ ਕਰਨ ਵਾਲੀਆਂ ਦੀ ਹਾਰ ਨਹੀਂ ਹੁੰਦੀ ।।

ਛੋਟੀ ਜਿਹੀ ਕਿੜੀ ਜਦੋ ਦਾਣਾ ਲੈਕੇ ਚਲਦੀ ਹੈ ਦੀਵਾਰ ਤੇ
ਚਲਦੇ ਚਲਦੇ ਫਿਸਲਦੀ ਹੈ ਉਹ ਸੌ ਵਾਰ
ਮਨ ਦਾ ਵਿਸ਼ਵਾਸ ਰਗਾਂ ਵਿਚ ਸਾਹਸ ਭਰਦਾ ਹੈ
ਚੜ ਕੇ ਗਿਰਨਾ ਗਿਰ ਕੇ ਚੜਨਾ ਉਸ ਨੂੰ ਚੰਗਾ ਲਗਦਾ ਹੈ
ਅੰਤ ਉਸ ਦੀ ਕੋਸ਼ਿਸ਼ ਬੇਕਾਰ ਨਹੀਂ ਜਾਦੀ ਹੈ

ਕੋਸ਼ਿਸ਼ ਕਰਨ ਵਾਲੀਆਂ ਦੀ ਹਾਰ ਨਹੀਂ ਹੁੰਦੀ ।।


ਜਦੋ ਵਿ ਗੋਤਾਖੋਰ ਗੋਤਾ ਸਮੁੰਦਰ ਵਿਚ ਲਗਾਉਦੇਂ ਨੇ ।
ਜਾ ਜਾ ਕੇ ਖਾਲੀ ਹੱਥ ਲੋਟ ਆਉਦੇ ਨੇ ।
ਮਿਲਦੇ ਨਹੀ ਮੋਤੀ ਅਸਾਨੀ ਨਾਲ ਗਹਰੇ ਪਾਣੀ ਵਿਚ
ਵਧਦਾ ਹੈ ਉਨਾ ਦਾ ਉਤਸਾਹ ਇਸੀ ਹੈਰਾਨੀ ਵਿਚ
ਮੁਠੀ ਉਨਾਂ ਦੀ ਖਾਲੀ ਹਰ ਵਾਰ ਨਹੀਂ ਹੁੰਦੀ ਹੈ

ਕੋਸ਼ਿਸ਼ ਕਰਨ ਵਾਲੀਆਂ ਦੀ ਹਾਰ ਨਹੀਂ ਹੁੰਦੀ ਹੈ ।।

ਅਸਫਲਤਾ ਇਕ ਚਨੌਤੀ ਹੈ ਸਵਿਕਾਰ ਕਰੋ ।
ਕੀ ਕਮੀ ਰਹਿ ਗਈ ਦੇਖੋ ਤੇ ਉਸ ਦਾ ਸੁਧਾਰ ਕਰੋ
ਜਦੋ ਤਕ ਸਫਲ ਨਾ ਹੋਵੋ ਨੀਂਦ ਚੈਨ ਦੀ ਤਿਆਗੋ ਤੁਸੀ
ਸੰਘਰਸ਼ਾਂ ਦਾ ਮੈਦਾਨ ਛੱਡ ਕੇ ਨਾ ਭਜੋ ਤੁਸੀਂ
ਕੁਝ ਕੀਤੇ ਬਿਨਾਂ ਜੈ ਜੈ ਕਾਰ ਨਹੀਂ ਹੁੰਦੀ ਹੈ ।।

ਕੋਸ਼ਿਸ਼ ਕਰਨ ਵਾਲੀਆਂ ਦੀ ਹਾਰ ਨਹੀਂ ਹੁੰਦੀ ਹੈ ।।

Comments

ਛੁਪੇ ਰੁਸਤਮ ,
ਤੁਹਾਡੀ ਇਸ ਕਵਿਤਾ ਨੇ ਬਹੁਤ ਹੌਂਸਲਾ ਦਿੱਤਾ , ਵਿਨੋਦ ਜੀ
ਬਹੁਤ ਬਹੁਤ ਧੰਨਵਾਦ