ਵੈਬ ਤਕਨੀਕ ਦਾ ਕਮਾਲ - ਇਸ ਬਲਾਗ ਦੀ ਇਕ ਇਕ ਸੈਕਿੰਡ ਦੀ ਖਬਰ ਮੈਨੂੰ ਹੈ ਉਹ ਵੀ ਬਹੁਤ ਅਸਾਨ ਤਰੀਕਾ ਨਾਲ


ਸਕੁਲ ਵਿਚ ਮੇਰੇ ਅਧਿਆਪਕ ਮੈਨੂੰ ਪੜਾਇਆ ਕਰਦੇ ਸੀ ਕਿ ਇਕ ਅਖ ਨੂੰ ਇਕ ਹਜਾਰ ਅਖ ਦੇਖਦੀ ਹੈ ਇਸ ਕਰਕੇ ਕਦੇ ਵੀ ਕੋਈ ਗਲਤ ਕੰਮ ਨਾ ਕਰੋ ਪਰ ਮੈਂ ਉਸ ਸਮੇਂ ਅਪਣੇ ਗੁਰੂ ਦੀ ਗਲ ਸਮਝ ਨਹੀ ਸਕਿਆ ਅਜ ਮੈਨੂੰ ਅਪਣੇ ਗੁਰੂ ਦੀ ਗਲ ਉਸ ਵਕਤ ਯਾਦ ਆ ਰਹੀ ਜਦੋ ਮੈ ਵੈਬ ਦੀ ਖੇਤਰ ਵਿਚ ਪੈਰ ਰਖੇ ਤੇ ਇਥੇ ਸਿਖਿਆ ਕਿ ਸਟੇਟ ਕਾਉਟਰ ਦਾ ਇਕ ਜਾਵਾ ਕੋਡ ਹੁੰਦੇ ਹਨ ਜੇ ਇਸ ਨੂੰ ਵੈਬ ਦੀ ਬੋਡੀ ਵਿਚ ਰਖ ਦਿਤਾ ਜਾਵੇ ਤਾਂ ਇਹ ਪਤਾ ਲਗਦਾ ਰਹਿੰਦਾ ਹੈ ਕਿ ਕੋਣ , ਕਿਥੋ , ਕਿੰਨੀ ਦੇਰ ਕਿਸ ਵੈਬ ਪੇਜ ਤੇ ਕਿੰਨੀ ਦੇਰ ਬੈਠਾ ਤੇ ਇਸੇ ਦੇ ਅਧਾਰ ਤੇ ਮੈਂ ਅਪਣੇ ਯੁਜਰ ਦਾ ਟੇਸਟ ਵੀ ਚੈਕ ਕਰ ਸਕਦਾ ਹਾਂ ਤੇ ਉਨਾਂ ਨੂੰ ਪਤਾ ਵੀ ਨਹੀ ਲਗਦਾ ਇਹੀ ਕੋਡ ਮੈ ਪੰਜਾਬੀ ਮੇਰੀ ਅਵਾਜ ਵਿਚ ਵੀ ਪਾ ਦਿਤੇ ਹਨ ਇਸ ਦਾ ਮਤਲਬ ਹਜਾਰਾ ਦੀ ਅਖਾਂ ਨੂੰ ਇਕ ਅਖ ਤਾਂ ਜਰੂਰ ਹੀ ਦੇਖਦੀ ਹੈ ਉਹ ਹੈ ਰਬ ਦੀ ਅਖ ਇਸ ਬਾਰੇ ਦਸਣ ਦਾ ਮੇਰਾ ਇਹੀ ਉਦੇਸ਼ ਸੀ ਭਾਈ ਜੀਦੰਗੀ ਵਿਚ ਕਦੇ ਵੀ ਓਨਲਾਈਨ ਤੇ ਕੋਈ ਗੰਦਾ ਕੰਮ ਨਾ ਕਰੋ ਤੇ ਕੰਮਰੇ ਨੂੰ ਬੰਦ ਕਰਕੇ ਇਹ ਨਾ ਸੋਚੋ ਕਿ ਹੁਣ ਤਾਂ ਕੋਈ ਦੇਖ ਨਹੀ ਰਿਹਾ ਚਲੋ ਜੀਵਨ ਦੇ ਮਜੇ ਨੂੰ ਲੁਟ ਲਿਆ ਜਾਵੇ ਪਰ ਯਾਦ ਰਖੋ ਇਹ ਮਾਯਾ ਹੈ ਤੇ ਉਸ ਸਮੇਂ ਵੀ ਤੁਹਾਨੂੰ ਤੇ ਤੁਹਾਡੇ ਗੰਦੇ ਕਰਮਾਂ ਦਾ ਰਬ ਲੇਖਾ ਕਰ ਰਿਹਾ ਹੁੰਦਾ ਹੈ ਤੇ ਇਸ ਦੀ ਸਜਾ ਵੀ ਤੁਹਾਨੂੰ 84 ਲਖ ਜੁਨਾ ਵਿਚ ਭੋਗਣੀ ਪਵੇਗੀ


ਗੁਰਬਾਣੀ ਵਿਚ ਆਉਦਾ ਹੈ

ਕਈ ਜਨਮ ਭਈ ਕੀਟ ਪਤੰਗਾ ....


ਸਾਨੂੰ ਤਾਂ ਕਈ ਜਨਮ ਕੜੇ ਦੇ ਮਿਲੇ ਹਨ ਤੇ ਇਹ ਮਨੂਖਾ ਜੰਨਮ ਹੈ ਇਸ ਕਰਕੇ ਪਾਪਾਂ ਤੋ ਬਚੋ

Comments