ਕਰੋਧ ਨੂੰ ਸ਼ਾਤੀ ਨਾਲ ਜੀਤੋ

ਸੰਤਾਂ ਦੀ ਇਹ ਖਾਸਿਅਤ ਹੁੰਦੀ ਹੈ ਕਿ ਉਹ ਕਰੋਧ ਨੂੰ ਸ਼ਾਤੀ ਨਾਲ ਜੀਤ ਲੈਦੇ ਹਨ ਹਰ ਪਰਸਿਥਤੀ ਵਿਚ ਕਦੇ ਵਿ ਗੁਸੇ ਨਹੀ ਹੁੰਦੇ ਤੇ ਹਮੇਸ਼ਾ ਹੀ ਵਾਹਿਗੁਰੂ ਦਾ ਨੂਰ ਸਾਰੇ ਪ੍ਰਾਣਿਆ ਵਿਚ ਦੇਖਦੇ ਹਨ ਤੇ ਉਹ ਹੋਰਾਂ ਤੇ ਗੁਸੇ ਹੋ ਕਿ ਵਾਹਿਗੁਰੂ ਨੂੰ ਨਰਾਜ ਨਹੀ ਕਰਨਾ ਚਹਾਉਦੇ ਸਗੋ ਸ਼ਾਤੀ ਤੇ ਪਿਆਰ ਦਾ ਸਹਾਰਾ ਲੈਕੇ ਸਮਸਿਆ ਦਾ ਹਲ ਕਰਦੇ ਹਨ ।
ਮੈ ਬਚਪਨ ਵਿਚ ਨਿਉਟਨ ਜੀ ਜੋ ਸੰਸਾਰ ਦੇ ਮਹਾਨ ਵਿਗਿਆਨਿਕਾ ਵਿਚੋ ਇਕ ਹਨ ਦੀ ਕਹਾਣੀ ਸੁਣੀ ਸੀ ਇਕ ਵਾਰੀ ਨਿਉਟਨ ਜੀ ਇਕ ਮਹਾਨ ਖੋਜ ਵਿਚ ਵਿਅਸਥ ਸਨ ਅਚਾਨਕ ਬਾਰੋ ਕਿਸੇ ਦਾ ਬੁਲਾਵਾ ਆਗਿਆ ਤੇ ਉਨਾਂ ਨੂੰ ਬਾਹਰ ਜਾਣਾ ਪੈ ਗਿਆ ਪਰ ਜਦੋਂ ਵਾਪਸ ਅਏ ਤਾਂ ਉਨਾ ਦੇਖਿਆ ਕਿ ਉਸ ਦੇ ਪਿਆਰੇ ਕੁਤੇ ਨੇ ਲਤ ਮਾਰ ਕੇ ਮੋਮਬਤੀ ਨਾਲ ਸਾਰੇ ਖੋਜ ਪਤਰਾ ਨੂੰ ਅਗ ਲਗਾ ਕਿ ਸਾੜ ਦਿਤੇ ਜਿਸ ਕਰਕੇ 10 ਸਾਲਾ ਦੀ ਮਿਹਨਤ ਮਿਟੀ ਵਿਚ ਮਿਲ ਗਈ ਪਰ ਮਹਾਨ ਵਿਗਿਆਨਿਕ ਨੇ ਕੁਤੇ ਨੂੰ ਪਿਆਰ ਨਾਲ ਸਬੋਧਿਤ ਕਰਦੇ ਹਏ ਇਨਾ ਹੀ ਕਿਹਾ ਕਿ ਪਿਆਰੇ ਦੋਸਤ ਤੁੰ ਨਹੀ ਜਾਣਦਾ ਕਿ ਤੁ ਕੀ ਕੀਤਾ ਚਲੋ ਠੀਕ ਹੀ ਹੋਇਆ । ਤੁੰ ਸ਼ਾਇਦ ਮੇਰੇ ਸਯਮ ਦੀ ਪ੍ਰਿਖਿਆ ਲੈ ਰਿਹਾ ਤੇ ਮੈ ਤੈਨੂੰ ਮਾਰ ਕੇ ਇਸ ਵਿਚ ਫੇਲ ਨਹੀ ਹੋਣਾ । ਮੈ ਦੁਬਾਰਾ ਇਹ ਖੋਜ ਪਤਰ ਬਣਾਵਾਗਾ

ਸਾਨੂੰ ਨੂੰ ਨਿਉਟਨ ਜੀ ਤੋ ਸਿਖਿਆ ਲੈਣੀ ਚਹਾਦੀ ਹੈ ਕਿ ਵਡੀ ਤੋ ਵਡੀ ਘਟਨਾ ਵਾਪਰਨ ਤੇ ਵਿ ਕਰੋਧ ਨਹੀ ਕਰਨਾ ਚਾਹੀਦਾ ਸਗੋ ਸਯਮ ਤੇ ਪੁਰੀ ਸ਼ਾਤੀ ਨਾਲ ਸਮਸਿਆ ਦਾ ਹਲ ਕਰਨਾ ਚਾਹੀਦਾ ਹੈ
ਕਰੋਧ ਨਾਲ ਕਦੇ ਵੀ ਸਮਸਿਆ ਦਾ ਹਲ ਨਹੀ ਹੁੰਦਾ ਸਗੋ ਸਿਹਤ ਤੇ ਬੁਰਾ ਅਸਰ ਪੈਦਾਂ ਹੈ ਘਰਾਂ ਵਿਚ ਮੈ ਆਮ ਦੇਖਿਆ ਹੈ ਭਾਇਆ ਭਾਇਆ ਵਿਚ ਛੋਟੀਆ ਗਲਾਂ ਤੇ ਕਰੋਧ ਨਾਲ ਲੜਾਈ ਝਗੜ ਵੀ ਹੋ ਜਾਦੇ ਹਨ ਤੇ ਇਸ ਦਾ ਅੰਤ ਖੁਨ ਖਰਾਬੇ ਨਾਲ ਹੁੰਦੇ ਜੋ ਖੁਨ ਦੇਸ਼ ਦੀ ਰਖਿਆ , ਭੈਣਾ ਦੀ ਇਜਤ ਦੀ ਰਖਿਆ , ਅਪਣੇ ਧਰਮ ਦੀ ਰਖਿਆ ਲਈ ਡੁਲਣਾ ਚਾਹੀਦਾ ਸੀ ਉਹ ਖੋਲਲੇ ਕਰੋਧ ਕਰਨ ਨਾਲ ਡੁਲ ਜਾਦਾ ਹੈ ਕਿੰਨੇ ਦੁਖ ਦੀ ਗਲ ਹੈ

ਇਸ ਕਰਕੇ ਸੰਤਾ ਦਾ ਤੁਸੀ ਕਹਿਣਾ ਮਨੋ ਤੇ ਅਜ ਤੋ ਹੀ ਸਕਲੰਪ ਕਰੋ ਕਿ ਮੈ ਅਪਣੇ ਜੀਵਨ ਵਿਚ ਕਦੇ ਵੀ ਕਰੋਧ ਨਹੀ ਕਰਾ ਗਾ ਤੇ ਇਕ ਚੰਗਾ ਗੁਰ ਮੁਖ ਬਣ ਕੇ ਸ਼ਾਤੀ , ਸਯਮ ਤੇ ਪਿਆਰ ਨਾਲ ਜੀਵਨ ਵਤੀਤ ਕਰਾਗਾਂ

Comments