-->

ਜਪੁ ਜੀ ਸਾਹਿਬ ਦਾ ਵਿਸਾਲ ਗਿਆਨ

ਜਪੁ ਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਤੇ ਇਕ ਵਿਸ਼ਾਲ ਗਿਆਨ ਹੈ ਇਸ ਨੂੰ ਸਮਝਣਾ ਆਮ ਬੰਦੇ ਦੇ ਵਸ ਤੋ ਬਾਹਰ ਹੋ

ਪਰ ਜੇ ਰਬ ਆਪ ਹੀ ਕਿਰਪਾ ਕਰੇ ਤਾਂ ਕੁਝ ਗਿਆਨ ਇਸ ਸਾਗਰ ਵਿਚੋ ਲੀਤਾ ਤੇ ਸਮਝਿਆ ਜਾ ਸਕਦਾ ਹੈ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ .


ਜਪੁ .


ਆਦਿ ਸਚੁ ਜੁਗਾਦਿ ਸਚੁ . ਹੈ ਭੀ ਸਚੁ ਨਾਨਕ ਹੋਸੀ ਭੀ ਸਚੁ .1 .


ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ . ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ


ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ . ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ .


ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ . ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ .1 .

ਗੁਰੂ ਨਾਨਕ ਦੇਵ ਜੀ ਨੇ ਆਖਰ ਵਿਚ ਕਿਹਾ ਕਿ ਹੁਕਮ ਦੇ ਨਾਲ ਚਲਣਾ ਜਰੂਰੀ ਹੈ ਕਿਉਕਿ ਨਾ ਚੁਪ, ਨਾ ਸੋਚ, ਨਾ ਭੁਖਾ ਰਹਿਣ ਨਾਲ, ਨਾ ਚਤੁਰਾਇਆ ਨਾਲ ਸੁਖ ਤੇ ਸ਼ਾਂਤੀ ਮਿਲ ਸਕਦੀ ਹੈ ਕਿਉਕਿ ਇਹ ਸਾਰੀਆ ਚੀਜਾ ਮਨ ਦੇ ਨਾਲ ਹਨ

ਮਨ ਲਉ ਮੈ ਚੁਪ ਹੋ ਜਾਦਾਂ ਹਾਂ, ਤਾਂ ਕਿ ਮੇਰਾ ਮਨ ਸ਼ਾਂਤ ਬੈਠਦਾ ਹੈ ਨਹੀਂ

ਚੁਪ ਤਾ ਮਨ ਨੂੰ ਕਰਨੀ ਸੀ ਪਰ ਚੁਪ ਮੈ ਜੁਬਾਨ ਨੂੰ ਲਗਾਮ ਪਾ ਕੇ ਕਰ ਦਿਤੀ,

ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਨਾਟਕ ਪੰਸਦ ਨਹੀਂ ਕਿਉਕਿ ਉਹ ਤਾਂ ਬਹੁਤ ਹੀ ਸਿਦੀ ਅਵਾਜ ਵਿਚ ਮਨੂਖ ਨੂੰ ਜਗਾਉਦੇ ਹਨ

ਕਿ ਐ ਮਨੂਖ, ਇਹ ਲੋਕਾਂ ਨੂੰ ਦੀਖਾਉਣ ਵਾਲੇ ਨਾਟਕ ਬੰਦ ਕਰ ਦੇ ਤੇ ਅਸਲੀ ਸਾਧ ਬਣ ਜਾ ਤਾਂ ਤੇਰਾ ਇਸ ਜੀਵਨ ਵਿਚ ਆਉਣਾ ਸਫਲ ਹੋ ਸਕਦਾ ਹੈ

ਇਸ ਦਾ ਇਕ ਹੋਰ ਵੀ ਕਾਰਣ ਸੀ ਗੁਰੂ ਨਾਨਕ ਦੇਵ ਜੀ ਨੇ ਦੁਨਿਆ ਦੇਖੀ ਤੇ ਦੇਖਿਆ ਕਿ ਉਪਰੋਕਤ ਨਕਲੀ ਕਰਮ ਕਾਡਾਂ ਨੂੰ ਕਰਦੇ ਹੋਏ ਜੋ ਅਸਲੀ ਰਾਹ ਸੀ ਉਸ ਤੋ ਹੀ ਪਬਲਿਕ ਗੁਮਰਾਹ ਹੋ ਗਈ ਸੀ ਤੇ ਗੁਰੂ ਨਾਨਕ ਦੇਵ ਜੀ ਜੋਰ ਨਾਲ ਕਿਹਾ

ਕਿ ਐ ਦੁਨਿਆ ਦੇ ਲੋਕੋਂ

ਸੁਣੋ ਮੇਰੀ ਗਲ

ਤੁਹਾਡੇ ਅਨਦਰੋ ਤੁਹਾਨੂੰ ਰਬ ਦਾ ਜੋ ਹੁਕਮ ਆ ਰਿਹਾ ਹੈ ਉਸ ਦੀ ਅਨੂਸਾਰ ਹੀ ਸਾਦਗੀ ਵਾਲਾ ਜੀਵਨ ਅਪਨਾਉ ।

ਤੇ ਮਨ ਦੀ ਭਜ ਨਠ ਛਡ ਕਿ ਇਕ ਸਚ ਦੀ ਰਾਹ ਤੇ ਚਲੋ

3 comments:

 1. ਕਮਲਜੀਤ ਸਿੰਘAugust 4, 2010 at 7:00 AM

  ਸਤਿ ਸ੍ਰੀ ਅਕਾਲ,ਵਿਨੋਦ ਵੀਰ ਜੀ
  ਮਾਂ ਬੋਲੀ ਦੀ ਚੜਦੀਕਲਾ ਲਈ ਤੁਹਾਡੇ ਵਲੋ ਕਿਤੇ ਇਸ ਉਪਰਾਲੇ ਲਈ ਮੈਂ ਤੁਹਾਡੀ ਸੋਚ ਦੀ ਸਿਫਤ ਕਰਦਾ ਹਾਂ|ਉਤੇ ਜੋ ਤੁਸੀਂ ਜਪੁ ਜੀ ਸਾਹਿਬ ਦੀ ਗੱਲ ਕੀਤੀ ਹੈ|ਮੇਰੀ ਸਮਜ ਦੇ ਮੁਤਾਬਿਕ ਗੁਰੂ ਜੀ ਨੇ ਇਨਸਾਨ ਨੂੰ ਪਰਮਾਤਮਾ ਤੱਕ ਪਹੁਚਣ ਲਈ ਛੱਤੀ ਪੋੜੀਆ ਦਾ ਇੱਕ ਰਸਤਾ ਤਿਆਰ ਕਰ ਕੇ ਦਿੱਤਾ ਹੈ|ਜਿਸ ਵਿੱਚ ਕੁਝ ਮੁੱਖ ਪੋੜੀਆ ਹਨ|ਉਦਾਰਣ ਦੇ ਤੋਰ ਤੇ ਸੁਣੀਏ,ਮੰਨੀਏ,...ਮੇਰੇ ਖਿਆਲ ਨਾਲ ਜੇਕਰ ਅਸੀਂ ਵਿਆਖਿਆ ਸਹਿਤ ਪਾਠ ਕਰੀਏ ਜਾ ਸੁਣੀਏ ਤਾਂ ਸਾਨੂੰ ਅਕਾਲਪੁਰਖ ਦੀ ਕਿਰਪਾ ਸਦਕਾ ਸਹਿਜੇ ਹੀ ਸਮਜ ਆ ਜਾਏਗੀ|ਅੰਤ ਵਿੱਚ ਮੇਰੀ ਤਰਫੋ ਇੱਕ ਲਿੰਕ ਉਹਨਾ ਲਈ ਜੋ ਇਸ ਅਥਾਹ ਸਮੁੰਦਰ ਵਿੱਚ ਇੱਕ ਡੁਬਕੀ ਲਾਉਣਾ ਚਹੁੰਦੇ ਹਨ|
  ਲਿੰਕ:-http://www.sikhsangeet.com/albumid583-Sant-Singh-Maskeen-Jaap-Sahib-Katha.html

  ReplyDelete
 2. Very Good brother, your blog is full of with lot of Punjabi information. Keep it up

  ReplyDelete
 3. Very Good brother, your blog is full of with lot of Punjabi information. Keep it up

  ReplyDelete

Powered by Blogger.