-->

ਛੋਟੇ ਸਾਹਿਬਜਾਦਿਆਂ ਦੀ ਸ਼ਹਿਦੀ ਦੀ ਯਾਦ ਵਿਚ ਪੰਜਾਬੀ ( ਮੇਰੀ ਅਵਾਜ ) ਦੀ ਪ੍ਰਤਿਯੋਗਤਾ ਵਿਚ ਭਾਗ ਲਵੋ


ਪਿਆਰੇ ਸਾਥਿਓ

ਕਲ ਤੋ ਛੋਟੇ ਸਾਹਿਬਜਾਦਿਆਂ ਦੀ ਸ਼ਹਿਦੀ ਦੀ ਯਾਦ ਵਿਚ ਤਿੰਨ ਦਿਨਾਂ ਦਾ ਸ਼ਹਿਦੀ ਮੇਲਾ ਫਤਿਹਗੜ ਵਿਚ 25, 26,27 ਦਿਸਬਰ 2009 ਨੂੰ ਲਗ ਰਿਹਾ ਹੈ ਅਜ ਸਾਨੂੰ ਇਨਾ ਮਹਾਨ ਗੁਰੂ ਦੀ ਸੰਤਾਨ ਕੋਲੋ ਸਿੱਖਿਆ ਲੈਣ ਦੀ ਬਹੁਤ ਜਰੂਰ ਹੈ ।
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜਾਦਾ ਫਤਿਹ ਸਿੰਘ ਨੇ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਇੱਥੇ ਸ਼ਹੀਦੀ ਪ੍ਰਾਪਤੀ ਕੀਤੀ. ਗੁਰਦੁਆਰਾ ਫਤਿਹਗੜ ਸਾਹਿਬ ਉਹਨਾਂ ਦੀ ਯਾਦ ਵਿੱਚ ਹੀ ਬਣਾਇਆ ਗਿਆ ਹੈ.ਹੈ ਕੋਈ ਦੁਨਿਆ ਦਾ ਸੁਰਮਾ ਜੋ ਇਨਾ ਛੋਟੇ ਛੋਟੇ ਗੁਰੂ ਦੇ ਬਚਿਆ ਦਾ ਮੁਕਾਬਲਾ ਕਰ ਸਕੇ ਇਹ ਸਾਨੂੰ ਇਸ ਸ਼ਹਿਦੀ ਦੇ ਦੁਆਰਾ ਸਿੱਖਿਆ ਦੇ ਰਹੇ ਹਨ ਕਿ ਮਨੁਖ ਨੂੰ ਕਿਸੇ ਵੀ ਹਾਲਤ ਵਿਚ ਅਪਣੇ ਧਰਮ ਤੋ ਵਖ ਨਹੀ ਹੋਣਾ ਚਹਿਦਾ ਤੇ ਲੋੜ ਪੈਣ ਤੇ ਅਪਣੇ ਧਰਮ ਦੀ ਰਖਿਆ ਦੇ ਲਈ ਜਾਨ ਵੀ ਦੇ ਦੇਣਾ ਚਹਿਦਾ ਹੈ ।ਕਲ ਉਨਾ ਦੀ ਸ਼ਹਿਦੀ ਦੀ ਯਾਦ ਵਿਚ ਮੈਂ ਇਕ ਛੋਟੀ ਜਿਹੀ ਪ੍ਰਤਿਯੋਗਤਾ ਕਰਾ ਰਿਹਾ ਹਾਂ ਜਿਸ ਵਿਚ ਕੋਈ ਵੀ ਹਿਸਾ ਲੈ ਸਕਦਾ ਹੈ ਪ੍ਰਤਿਯੋਗਤਾ ਦੀਆ ਸ਼ਰਤਾ ਇਸ ਤਰਾ ਹਨ1. “ ਤੁਹਾਨੂੰ ਛੋਟੇ ਸਾਹਿਬਜਾਦੇ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਦੇ ਜੀਵਨ ਤੋ ਕੀ ਸਿੱਖਿਆ ਮਿਲਦੀ ਹੈ ” ਇਸ ਦੇ ਕੋਈ 20 ਪਵਾਇੰਟ ਲਿਖ ਕੇ ਲੇਖ ਬਣਾਉ ।2. ਇਸ ਨੂੰ ਮੇਰੀ ਇਮੇਲ vinod@svtuition.org ਜਾਂ Vinod_13242002@yahoo.com ਦੇ ਇਮੇਲ ਤੇ ਪਤੇ ਤੇ ਭੇਜੋ । ਇਸ ਵਿਚ ਤੁਸੀ ਅਪਣਾ ਅਡਰੈਸ , ਇਮੇਲ ਪਤਾ , ਤੇ ਫੋਨ ਨੰਬਰ ਉਪਰੋਕਤ ਲੇਖ ਦੇ ਨਾਲ ਭੇਜੋ ਜੋ ਗੁਪਤ ਰਖਿਆ ਜਾਵੇਗਾ ।3. ਸਭ ਤੋ ਵਧਿਆ ਵਿਚਾਰ ਵਾਲੇ ਲੇਖ ਨੂੰ ਪੰਜਾਬੀ ( ਮੇਰੀ ਅਵਾਜ ) ਵਿਚ ਛਾਪਿਆ ਜਾਵੇਗਾ ਤੇ ਉਨਾ ਨੂੰ ਗੁਰਬਖਸ਼ ਸਿੰਘ ਦੀ ਲਿਖੀ ਹੋਈ ਕਿਤਾਬ ਭਾਰਤ ਦੇ ਗੁਰੂਦਆਰੇ ਤੇ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਇਨਾਮ ਵਜੋ ਦਿਤੀ ਜਾਵੇਗੀ

4. ਇਸ ਪ੍ਰਤਿਯੋਗਤਾ ਦਾ ਇਕ ਇਕ ਉਦੇਸ਼ ਪੁਰੇ ਵਿਸ਼ਵ ਵਿਚ ਓਨਲਾਇਨ ਤੇ ਇਨਟਰਨੈਟ ਦੇ ਮਾਧਿਅਮ ਨਾਲ ਲੋਕਾ ਵਿਚ ਤੇ ਖਾਸ ਕਰਕੇ ਬਚਿਆ ਵਿਚ ਗੁਰੂ ਦੀਆ ਮਹਾਨ ਸਿਖਿਆਵਾ ਦਾ ਪਰਚਾਰ ਕਰਨਾ ਹੈ ਤੇ ਇਸ ਲਈ ਸਾਰੇ ਉਨਾ ਵਿਅਕਤੀਆ ਨੂੰ ਅਪਿਲ ਕੀਤੀ ਜਾਦੀ ਹੈ ਕਿ ਇਸ ਦੀ ਸੁਚਨਾ ਤੁਸੀ ਅਪਣੇ ਬਚਿਆ ਤੇ ਦੋਸਤਾਂ ਨੂੰ ਦਿਉ ਕਿ http://punjabirajpura.blogspot.com/ ਦੇ ਪਤੇ ਤੇ ਉਹ ਹੋਰ ਜਾਣਕਾਰੀ ਲੈ ਸਕਦੇ ਹਨ ।5. ਇਹ ਪ੍ਰਤੀਯੋਗਤਾ 15 ਦਿਨਾਂ ਅਰਥਾਤ 25/12/2009 ਤੋ 9/1/2010 ਤਕ ਚਲੇਗੀ ਤੇ ਇਸ ਲਈ ਛੇਤੀ ਛੇਤੀ ਇਸ ਲੇਖ ਨੂੰ ਲਿਖ ਕੇ ਭੇਜੋ ਜੀ । ਇਸ ਤੋ ਬਾਅਦ ਇਸ ਦਾ ਨਤੀਜਾ ਕਢਿਆ ਜਾਵੇਗਾ

ਧੰਨਵਾਦ


2 comments:

 1. ਵਾਹ ਵਾਹ .. ਬਾਦਸ਼ਾਹੋ !
  ਕਮਾਲ ਕਰ ਦਿਤੀ ਤੁਸੀ
  ਤੁਹਾਡੀ ਇਸ ਭਾਵਨਾ ਨੂੰ
  ਨਮਸ਼ਕਾਰ !
  ਨਮਸ਼ਕਾਰ !!
  ਨਮਸ਼ਕਾਰ !!!

  ReplyDelete
 2. ਧੰਨਵਾਦ ਸਰਦਾਰ ਜੀ

  ਤੁਹਾਡੀ ਵੀ ਇਮੇਲ ਦਾ ਇੰਤਜਾਰ ਹੈ ਤੁਸੀ ਵੀ ਲਿਖ ਕੇ ਭੇਜੋ ਜੀ

  ReplyDelete

Powered by Blogger.