ਇਹ ਭਾਰਤ ਦੇਸ਼ ਹੀ ਤਾਂ ਹੈ ਜਿਥੇ ਆਪਾ ਸਾਰੇ ਜੰਮੇ ਹਾਂ ਕਿ ਪੰਜਾਬੀ ਮੈਨੂੰ ਕਹਿੰਦੇ ਨੇ ਅਸੀ ਪੰਜਾਬ ਦੇ ਵਾਸੀ ਹਾਂ ਭਾਰਤ ਨਾਲ ਸਾਡਾ ਕੀ ਵਾਸਤਾ ਤਾਂ ਮੈ ਇਹ ਕਹਿਣਾ ਚਹਾਵਾਗਾਂ ਕਿ ਭਾਰਤ ਇਕ ਬਹੁਤ ਵਡਾ ਘਰ ਹੈ ਤੇ ਸਾਰੇ ਪ੍ਰ੍ਰਾਂਤ ਇਸ ਦੇ ਕੰਮਰੇ ਹਨ ਜਿਸ ਤਰਾਂ ਅਸੀ ਅਪਣਾ ਘਰ ਨਹੀ ਛਡ ਸਕਦੇ ਉਸੇ ਤਰਾਂ ਅਸੀ ਭਾਰਤ ਨੂੰ ਵੀ ਨਹੀ ਛਡ ਸਕਦੇ ।
ਮੈਂ ਭਾਰਤ ਦੇਸ਼ ਨਾਲ ਇਨਾ ਪਿਆਰ ਕਰਦਾ ਹਾਂ ਕਿ ਮੇਰੀ ਹਰ ਸਾਂਸ ਵਿਚ ਇਹੋ ਅਵਾਜ ਆਉਦੀ ਹੈ
ਵੰਦੇ ਮਾਤਰਮ - ਭਾਰਤ ਮਾਤਾ ਦੀ ਜੈ
ਮੈਂ ਚਾਹੇ 1000000000000000000000000 ਵੀ ਜਨਮ ਲੈ ਲਵਾਂ ਭਾਰਤ ਮਾਤਾ ਦਾ ਕਰਜ ਨਹੀ ਉਤਾਰ ਸਕਦਾ ।
ਜੇ ਸਚੀ ਭਾਰਤ ਮਾਤਾ ਦੀ ਕੀਮਤ ਪੁਛਣੀ ਹੈ ਤਾ ਵਿਦੇਸ਼ਾ ਵਿਚ ਬੈਠੇ ਸਾਰੇ ਭਾਰਤੀਆ ਤੋ ਪੁਛ ਲਵੋ ਕਿਵੇ ਉਨਾ ਦੀ ਹਰ ਧਰਕਣ ਭਾਰਤ ਦੇ ਦਰਸ਼ਨ ਤੇ ਇਸ ਮਿਟੀ ਨੂੰ ਚੁਮਣ ਲਈ ਬੇਚੇਨ ਹੋ ਜਾਦੀ ਹੈ ।
ਇਹ ਦੇਸ਼ ਸਾਨੂੰ ਬਹੁਤ ਹੀ ਕੁਰਬਾਣੀਆ ਕਰਕੇ ਮਿਲਿਆ ਹੈ ਤੇ ਕਲ ਦੇ ਜੰਮੇ ਬਚਿਆ ਨੂੰ ਇਸ ਦੀ ਹਿਸਟਰੀ ਨਹੀ ਪਤਾ ਕਿ ਭਗਤ ਸਿੰਘ , ਰਾਜਗੁਰੂ , ਉਦਮ ਸਿੰਘ , ਚੰਦਰ ਸ਼ੇਖਰ ਅਜਾਦ , ਲਾਲਾ ਲਾਜਪਤ ਰਾਏ , ਰਾਮਪ੍ਰਸਾਦ ਬਿਸਮਿਲ , ਅਸ਼ਫਾਕ ਉਲਾ ਖਾਂ , ਸੁਭਾਸ਼ ਚੰਦਰ ਬੋਸ , ਝਾਂਸੀ ਦੀ ਰਾਣੀ ਲਕਸ਼ਮੀ ਬਾਈ , ਤਾਤੀਆ ਤੋਪੇਂ , ਮੰਗਲ ਪਾਂਡੇ , ਰੋਸ਼ਨ ਲਹੜੀ , ਗੋਵਰਧਨ , ਵਰਗੇ ਲਖਾਂ ਲੋਕਾਂ ਨੇ ਜਾਨ ਦਈ ਤਾ ਸਾਨੂੰ ਇਹ ਅਜਾਦੀ ਪ੍ਰਾਪਤ ਹੋਈ
ਤੇ ਅਜ ਉਨਾਂ ਨੂੰ ਐਕਟਰਾਂ ਦੇ ਨਾਂ ਤਾਂ ਯਾਦ ਨੇ ਪਰ ਦੇਸ਼ਭਗਤਾ ਦੇ ਜਨਮ ਦਿਨ ਯਾਦ ਨਹੀ ਅਜਿਹਾ ਕਿਉ
ਇਸ ਦੀ ਪੜਤਾਲ ਕਰਨੀ ਪਵੇਗੀ ਤਾ ਹੀ ਦੇਸ਼ਭਗਤੀ ਕਾਯਮ ਹੋ ਸਕਦੀ ਹੈ ।

COMMENTS