-->

ਲੇਖਕ ਨੂੰ ਮਿਲੋ

ਪਿਆਰੇ ਦੋਸਤੋਂ

ਮੇਰਾ ਨਾਮ ਵਿਨੋਦ ਕੁਮਾਰ ਹੈ ਤੇ ਮੈ ਹੀ ਇਸ ਬਲਾਗ ਦਾ ਲੇਖਕ ਹਾਂ । ਤੇ ਮੈਂ ਰਾਜਪੁਰਾ , ਜਿਲਾ ਪਟਿਆਲਾ , ਪ੍ਰਾਂਤ ਪੰਜਾਬ , ਦੇਸ਼ ਭਾਰਤ ਦਾ ਰਹਿਣ ਵਾਲਾ ਹਾਂ ਤੇ ਕਮਰਸ ਵਿਚ ਪੋਸਟਗਰੈਜੁਏਸ਼ ( ਐਮ. ਕਾਮ .) ਸਾਲ 2004 ਨੂੰ ਹਿਮਾਚਲ ਯੂਨੀਵਰਸੀ , ਸ਼ਿਮਲਾ ਤੋ ਕੀਤੀ । ਮੇਰੀ ਕਮਰਸ ਵਿਸ਼ਿਆ ਵਿਚੋ ਲੇਖਾ ਵਿਧੀ ( ਏਕਾਉਟਿੰਗ ) ਤੇ ਸਪੈਸ਼ਲਾਇਜੇਸ਼ਨ ਹੈ । ਤੇ  ਇੰਗਲਿਸ਼ ਵਿਚ ਇਕ ਹੋਰ ਬਲਾਗ ਅਪਣੇ ਵਿਸ਼ੇ ਦੇ ਸੰਬਧ ਵਿਚ ਵੀ ਲਿਖ ਰਿਹਾ ਹਾਂ ਪੰਜਾਬੀ ਕਿਉਕਿ ਮੇਰੀ ਮਾਂ ਬੋਲੀ ਹੈ ਇਸ ਕਰਕੇ ਇਸ ਨਾਲ ਮੇਰਾ ਜਨਮ ਤੋ ਹੀ ਪਿਆਰ ਹੈ ਤੇ ਮੇਰੀ ਅੰਤਮ ਸਾਂਸ ਤਕ ਇਸ ਨਾਲ ਪਿਆਰ ਬਣਿਆ ਰਹੇਗਾਂ ਇਸ ਲਈ ਬਲਾਗ ਮੇਰੀ ਪੰਜਾਬੀ ਭਾਸ਼ਾ ਨਾਲ ਪਿਆਰ ਦਾ ਪ੍ਰਤੀਕ ਹੈ ਤੇ ਇਸ ਦੇ ਸਾਰੇ ਲੇਖ ਮੇਰੀ ਦਿਲ ਦੀ ਆਵਾਜ ਹਨ ।

ਪੇਸ਼ੇ ਤੋ ਮੈ ਅਧਿਆਪਕ ਹਾਂ ਤੇ ਕਾਲੇਜ ਵਿਚ 7 ਸਾਲ ਏਮ.ਬੀ.ਏ. ਤਕ ਦੇ ਬਚਿਆ ਨੂੰ ਪੜਾ ਰਿਹਾ ਹਾਂ । ਪਰ ਅਜ ਕਲ ਬਲੋਗਿੰਗ ਦੇ ਖੇਤਰ ਵਿਚ ਕੰਮ ਵੀ ਕਰ ਰਿਹਾ ਹਾਂ ਤੇ ਇਹ ਕੰਮ ਮੈਂ ਜਨਵਰੀ 2008 ਤੋ ਸ਼ੁਰੂ ਕੀਤਾ ਸੀ ਜਿਸ ਦੀ ਕਮਾਈ ਗੁਗਲ ਤੋ ਨਵਬਰ ਦੇ ਮਹਿਨੇ ਤੋ ਸਟਾਰਟ ਹੋਈ ਤੇ ਜੋ ਕਿ ਬਲੋਗ ਦੇ ਵਿਗਿਆਪਨਾ ਤੋ ਹੁੰਦੀ ਹੈ ਤੁਹਾਡੇ ਵਰਗੇ ਦੋਸਤਾਂ ਦਾ ਸਹਿਯੋਗ ਮਿਲ ਰਿਹਾ ਤੇ ਮੇਰਾ ਇਹ ਵੀ ਕੰਮ ਗੁਰੂ ਨਾਨਕ ਦੇ ਮਹਾਂਵਾਕ ਅਨੁਸਾਰ ਚੜਦੀ ਕਲਾ ਵਿਚ ਹੈ ।


ਪਰ ਇਸ ਖੇਤਰ ਵਿਚ ਵੀ ਮੈਂ ਸ਼ਿਕਸ਼ਾ ਨਹੀਂ ਛਡੀ । ਸਗੋ ਮੈਨੂੰ ਆਪਣੇ ਆਧਿਆਪਨ ਗਿਆਨ ਨੂੰ ਹੋਰ ਵੀ ਇਥੇ ਪ੍ਰਯੋਗ ਕਰਨ ਦਾ ਮੋਕਾ ਮਿਲਿਆ ਤੇ ਤੁਹਾਡੇ ਵਰਗੇ ਕਈ ਦੋਸਤਾਂ ਨਾਲ ਪਹਿਚਾਨ ਹੋਈ । ਲੋਕੀ ਅਜ ਇੰਨਟਰਨੈਟ ਨੂੰ ਹੀ ਸਭ ਕੁਝ ਇੰਨਟਨੈਟ ਨੂੰ ਮਨਣ ਲਗ ਪਏ ਹਨ ਇੰਨਟਰਨੈਟ ਗਿਆਨ ਦਾ ਸਾਧਨ ਹੋ ਸਕਦਾ ਹੈ ਪਰ ਅਜ ਵੀ ਅਧਿਆਪਕ ਦੇ ਵਲੋ ਦਿਤਾ ਗਿਆ ਗਿਆਨ ਬਹੁਤ ਮਹਤਵ ਰਖਦਾ ਹੈ ਤੇ ਵਿਦਿਆਰਥੀਆ ਨੂੰ ਚਹਿਦਾ ਹੈ ਕਿ ਉਹ ਅਪਣੇ ਗੁਰੂਆ ਤੇ ਅਧਿਆਪਕਾ ਦਾ ਸਦਾ ਆਦਰ ਸਤਕਾਰ ਕਰਨ ਤਾ ਕਿ ਉਨਾ ਦੇ ਗਿਆਨ ਵਿਚ ਦਿਨ ਦੁਨੀ ਤੇ ਰਾਤ ਚੋਗਣੀ ਤਰਕੀ ਹੁੰਦੀ ਜਾਵੇ । ਤੇ ਇਹੀ ਹੀ ਉਨਾ ਨੂੰ ਚੰਗਾ ਇਨਸਾਨ ਬਣਾ ਸਕਦਾ ਹੈ ।

ਅੰਤ ਵਿਚ ਅਪਣੇ ਬਾਰੇ ਮੈਂ ਦਸਣਾ ਚਹਾਵਾਗਾ ਕਿ ਮੈਂ ਇਕ ਬਹੁਤ ਹੀ ਸਧਾਰਣ ਜਿਹਾ ਤੇ ਰੱਬ ਤੋ ਡਰਣ ਵਾਲਾ ਬੰਦਾ ਹਾਂ ਤੇ ਹਰ ਸਮੇਂ ਇਹੋ ਸੋਚਦਾ ਹਾਂ ਕਿ ਰੱਬ ਦੀ ਮਹਿਰ ਨਾਲ ਇਹ ਮਨੁਖਾਂ ਜਨਮ ਪ੍ਰਾਪਤ ਹੋਇਆ ਹੈ ਤੇ ਇਸ ਤੇ ਕੋਈ ਦਾਗ ਨਾ ਲਗੇਂ

ਤੇ ਇਹ ਜੀਵਨ ਆਪਣੇ ਗੁਰੂਆਂ ਦਾ ਕਰਜ ਉਤਾਰਨ ਵਿਚ ਹੀ ਬੀਤ ਜਾਵੇ ਤੇ ਜੇ ਮੈਂ ਤੁਹਾਡੇ ਕਿਸੇ ਕੰਮ ਆ ਸਕਾ ਤਾ ਮੈਂ ਆਪਣੇ ਆਪ ਨੂੰ ਵੰਡ ਭਾਗੀ ਸਮਝਾਗਾਂ


ਤੁਹਾਡਾ ਆਪਣਾ ਤੇ ਤੁਹਾਡਾ ਦਾਸ


ਵਿਨੋਦ ਕੁਮਾਰ

4 comments:

 1. SAT SRI AKAAL VINOD JI
  TUHADE IS UDDAM NU PARNAAM HAI
  RAB KARE TUHADI UMAR MAn BOLI JINI LAMEREE HOVE

  ReplyDelete
 2. ਿਵਨੋਧ ਜੀ ਤੁਹਾਡੇ ਉੱਦਮ ਦਾ ਕੀ ਕਹਿਣਾ ਹੈ,ਪ੍ਰਮਾਤਮਾ ਕਰਕੇ
  ਤੁਸੀ ਹੋਰ ਕਾਮਯਾਬ ਹੋਵੋ।

  ReplyDelete
 3. sat shri akal vinod g

  bhuat vadiea oprala kar rhe ho tusi

  ReplyDelete
 4. ਵਿਨੋਦ ਜੀ,
  ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ।
  ਰੱਬ ਕਰੇ ਤੁਸੀਂ ਮਨ ਚਾਹੀਆਂ ਮੁਰਾਦਾਂ ਪਾਓ।

  ਹਰਦੀਪ

  ReplyDelete

Powered by Blogger.