ਨਿਵੇਸ਼ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰੋ ਜੀ ।

ਨਿਵੇਸ਼ ਤੋ ਭਾਵ ਹੈ ਕਿ ਪੈਸੇ ਨੂੰ ਕਿਸੇ ਅਜਿਹੇ ਕੰਮ ਵਿਚ ਲਗਾਉਣਾ ਜਿਸ ਤੋ ਲਾਭ, ਵਿਆਜ ਜਾ ਨਿਵੇਸ਼ਿਤ ਕੀਤੀ ਆਮਦਨ ਵਿਚ ਵਾਧਾ ਹੋ ਸਕੇ । ਇਸ ਦੀ ਪ੍ਰਕਿਰਿਆ ਬਚਤ ਤੋ ਸ਼ੁਰੂ ਹੁੰਦੀ ਹੈ ਤੇ ਵਪਾਰ ਵਿਚ ਜਾਂ ਕਿਸ ਹੋਰ ਕੰਮ ਵਿਚ ਧੰਨ ਨੂੰ ਵਾਸਤਵਿਕ ਰੁਪ ਵਿਚ ਲਗਾ ਦੇਣ ਨਾਲ ਖਤਮ ਹੁੰਦੀ ਹੈ । ਅਜਿਹਾ ਕੋਈ ਵਿ ਵਿਅਕਤੀ ਜਿਸ ਕੋਲ ਨਕਦੀ ਹੈ ਉਹ ਚਾਹੇ ਵਪਾਰ ਜਾਣਦਾ ਹੈ ਜਾਂ ਨਹੀ ਉਹ ਕਿਸੇ ਹੋਰ ਦੇ ਵਪਾਰ ਵਿਚ ਨਿਵੇਸ਼ ਕਰ ਸਕਦਾ ਹੈ ਇਥੋ ਤਕ ਕੇ ਆਮਦਨ ਵਿਚ ਵਾਧੇ ਦੇ ਲਈ ਘਰੇਲੂ ਇਸਤਰਿਆ, ਬਚੇ ਤੇ ਬੁਜਰਗ ਵੀ ਨਿਵੇਸ਼ ਕਰ ਸਕਦੇ ਹਨ। ਹੁਣ ਇਹ ਸਮਝ ਵਾਲੀ ਗਲ ਹੈ ਕਿ ਨਿਵੇਸ਼ ਕਿਸ ਵਿਚ ਕੀਤਾ ਜਾਵੇ ਨਿਵੇਸ਼ ਜਾਂ ਤਾ ਸਕੁਯਰਟੀ ਵਿਚ ਕੀਤਾ ਜਾ ਸਕਦਾ ਹੈ ਜਾਂ ਸੰਪਤੀਆ ਵਿਚ । ਇਥੋ ਤਕ ਕਿ ਅਜ ਕਲ ਦੇ ਲੋਕ ਵਿਦੇਸ਼ ਮੁਦਰਾ ਵਿਚ ਵੀ ਨਵੇਸ਼ ਕਰਦੇ ਹਨ । ਪਰ ਇਹ ਯਾਦ ਰਖਣਾ ਜਰੂਰੀ ਹੈ ਕਿ ਹਰੇਕ ਤਰਾਂ ਦੇ ਨਵੇਸ਼ਾਂ ਵਿਚ ਕੁਝ ਨਾ ਕੁਝ ਰਾਸ਼ੀ ਡੁਪਣ ਦਾ ਜੋਖਮ ਹਮੇਸ਼ਾਂ ਹੀ ਰਹਿੰਦਾ ਹੈ ਜਾਂ ਜੇਕਰ ਗਲਤ ਕੰਪਨੀ ਵਿਚ ਤੁਸੀ ਨਿਵੇਸ਼ ਕਰ ਦਿਤਾ ਹੈ ਤਾਂ ਤੁਹਾਡਾ ਸਾਰਾ ਦਾ ਸਾਰਾ ਪੈਸਾ ਵਿ ਡੁਬ ਸਕਦਾ ਹੈ । ਇਸ ਲਈ ਨਿਵੇਸ਼ਕਾਂ ਨੂੰ ਚਹਿਦਾ ਹੈ ਕਿ ਕਿ ਨਵੇਸ਼ ਕਰਨ ਤੋਂ ਪਹਿਲਾ ਚੰਗੀ ਤਰਾਂ ਕੀਤੇ ਜਾਣ ਵਾਲੇ ਨਿਵੇਸ਼ ਦਾ ਵਿਸ਼ਲੇਸ਼ਣ ਕਰ ਲੈਣ ਕਿਉਂਕਿ ਇਕ ਵਾਰੀ ਨਿਵੇਸ਼ ਕਰਨ ਤੋ ਬਾਅਦ ਨਿਵੇਸ਼ਕ ਦਾ ਧੰਨ ਦੇ ਪ੍ਰਯੋਗ ਦਾ ਅਧਿਕਾਰ ਖਤਮ ਹੋ ਜਾਦਾਂ ਹੈ । ਨਿਵੇਸ਼ ਦੇ ਸਾਰੇ ਨਿਰਣੇ ਕੈਪਿਟਲ ਬਜਟਿੰਗ ਦੇ ਅਧਾਰ ਤੇ ਲਿਤੇ ਜਾਦੇ ਹਨ । ਵਪਾਰੀ ਉਸ ਸੰਪਤੀ ਵਿਚ ਨਿਵੇਸ਼ ਕਰੇਗਾ ਜੋ ਵਧ ਵਧ ਰਿਟਰਨ ਛੇਤੀ ਤੋ ਛੇਤੀ ਦੇਵੇ ਇਸੇ ਤਰਾਂ ਉਹ ਫਰਮ ਜੋ ਨਿਵੇਸ਼ ਸਵਿਕਾਰ ਕਰਦੀ ਹੈ ਉਹ ਚਹਾਉਦੀ ਹੈ ਕਿ ਘਟੋ ਘਟੋ ਕੋਸਟ ਆਫ ਕੈਪਿਟਲ ਤੇ ਉਸ ਨੂੰ ਧਨ ਦੀ ਪ੍ਰਾਪਤੀ ਹੋ ਜਾਵੇ । ਅਜਕਲ ਨਿਵੇਸ਼ ਕਰਨ ਵਾਲੇ ਬਹੁਤ ਸਾਰੇ ਵਿਚੋਲੇ ਪੈਦਾ ਹੋ ਗਏ ਹਨ ਜੋ ਕਿ ਬੈਂਕ, ਇਨਸ਼ੋਰੈਨਸ ਕੰਪਨੀ ਹਨ ਇਸ ਤੋ ਇਲਾਵਾ ਫਾਇਨਾਸ ਦੀਆ ਕੰਪਨੀਆ ਮੁਚਵਲ ਫੰਡ ਦੀ ਰੂਪ ਵਿਚ ਧੰਨ ਇਕਠਾ ਕਰਦੀਆ ਹਨ ਤੇ ਇਸ ਨੂੰ ਸ਼ੇਅਰ ਮਾਰਕਿਟ ਵਿਚ ਲਗਾਇਆ ਜਾਦਾ ਹੈ । ਇਸ ਤੋ ਇਲਾਵਾ ਰਿਅਲ ਇਸਟੇਟ ਵਿਚ ਸੰਪਤੀ ਖਰਿਦ ਕੇ ਉਸ ਨੂੰ ਵਾਧੇ ਤੇ ਜਾ ਪਟੇ ਤੇ ਵੇਕ ਕੇ ਲਾਭ ਕਮਾਉਣ ਦਾ ਕੰਮ ਵਿ ਨਿਵੇਸ਼ਿਤ ਕੰਮਾਂ ਵਿਚ ਆਉਦਾ ਹੈ ।

Comments