ਕੁਦਰਤੀ ਵਾਤਾਵਰਣ ਅਤੇ ਗੁਰੂ ਗੋਬਿੰਦ ਸਿੰਘ ਜੀ
5 ਜਨਵਰੀ 2010 ਦੀ  ਜਗ ਬਾਣੀ ਅਖਬਾਰ ਵਿਚ ਸਰਦਾਰ ਜਸਵੰਤ ਸਿਘ ਜਫਰ ਦਾ ਲਿਖਿਆ ਲੇਖ ਕੁਦਰਤੀ ਵਾਤਾਵਰਣ ਅਤੇ ਗੁਰੂ ਗੋਬਿੰਦ ਸਿੰਘ ਪੜਿਆ ਤਾਂ ਬਹੁਤ ਹੀ ਅੰਨਦ ਆਇਆ ਅਤੇ ਪਤਾ ਲਗਿਆ ਕਿ ਗੁਰੂ ਚਰਨ ਛੋਹ ਪ੍ਰਾਪਤ ਗੁਰੂਦੁਆਰਿਆ ਦੇ ਨਾਂ ਰੁੱਖਾਂ ਦੇ ਨਾਂ ਤੇ ਕਿਉਂ ਰਖੇ ਗਏ ਸਨ ਉਨਾਂ ਨੇ ਇਸ ਲੇਖ ਵਿਚ ਦਸੀਆ ਕਿ ਗੁਰੂ ਗੋਬਿੰਦ ਸਿੰਘ ਦਰਖਤਾਂ ਨੂੰ ਬਹੁਤ ਪਿਆਰ ਕਰਦੇ ਸਨ ਤੇ ਮਹਿਲਾਂ ਵਿਚ ਰਹਿਣ ਦੀ ਜਗਾਂ ਤੇ ਬਾਹਰ ਰੁੱਖਾਂ ਵਿਚ ਰਹਿਣਾ ਪੰਸਦ ਕਰਦੇ ਸਨ । ਇਸ ਕਰਕੇ ਕਈ ਗੁਰੂਦੂਆਰਿਆ ਦਾ ਨਾਂ ਜਿਵੇਂ ਜੰਡ ਸਾਹਿਬ, ਟਾਹਲੀਆਣਾ ਸਾਹਿਬ ਤੇ ਝਾੜ ਸਾਹਿਬ ਉਨਾ ਦੇ ਦਰਖਤਾ ਨਾਲ ਪ੍ਰੇਮ ਦਾ ਪ੍ਰਤੀਕ ਹੈ

ਲੇਖਕ ਨੇ ਇਸ ਗਲ ਤੇ ਅਫਸੋਸ ਵੀ ਇਸ ਲੇਖ ਵਿਚ ਦਿਖਾਇਆ ਹੈ ਕਿ ਅਸੀ ਉਸ ਮਹਾਨ ਗੁਰੂ ਦੀ ਸੰਤਾਨ ਹੋ ਕੇ ਵੀ ਅਪਣੇ ਘਰਾਂ ਵਿਚ ਇਨਾਂ ਦਰਖਤਾਂ ਨੂੰ ਕਟਾਈ ਜਾਦੇ ਹਾਂ  ਅਤੇ ਘਰਾਂ ਨੂੰ ਧੁਏ ਦੀ  ਫੈਕਟਰੀਆ ਵਿਚ ਬਦਲੀ ਜਾਦੇਂ ਹਾਂ ਜੋ ਕਿ ਗਲਤ ਹੈ ਗੁਰੂ ਜੀ ਨੇ ਸ਼ੂਧ ਹਵਾ, ਪਾਣੀ ਤੇ ਭੋਜਨ ਨੂੰ ਜੀਵਨ ਦੇ ਜਰੂਰੀ ਚੀਜਾਂ ਦਸੀਆ ਹਨ ਤੇ ਅਸੀ ਕੱਪੜੇ ਅਤੇ ਮਕਾਨਾਂ ਨੂੰ ਹੀ ਜਰੂਰੀ ਚੀਜਾ ਸਮਝਣ ਲਗ ਪਏ ਹਾਂ ।

ਗੁਰੂ ਜੀ ਨੇ ਤਾਂ ਇਥੇ ਤਕ ਕਹਿ ਦਿਤਾ

                                               
   ਸਤਿਗੁਰੂ ਅੰਮਿ੍ਤ ਬਿਰਖ੍ ਹੈ       
      ਅੰਮਿ੍ਤ ਰਸਿ ਫਲਿਆ ।।         
                                               

ਇਸ ਤੋ ਭਾਵ ਕਿ ਗੁਰੂ ਜੀ ਦਰਖਤ ਦੀ ਤਰਾ ਜੀਵਨ ਨੂ ਦੇਣ ਵਾਲੇ ਅੰਮਿਤ ਹਨ ਕਿੰਨੀ ਚੰਗੀ ਤੁਲਨਾ ਹੈ ਦਰਖਤ ਜੋ ਮੀੰਹ, ਹੜ, ਤੇ ਧੂਪ ਦੀ ਗਰਮੀ ਸਹਿਨ ਕਰਦੇ ਹੈ ਤੇ ਸਾਨੂੰ ਫਲ ਦਿੰਦਾ ਹੈ ਇਸੇ ਤਰਾਂ ਗੁਰੂ ਜੋ ਕਿ ਦਰਖਤ ਦੀ ਤਰਾਂ ਹੁੰਦਾ ਸਾਡੇ ਪਾਸੋ ਹੋਇਆ ਗਲਤੀ ਨੂੰ ਬੇਧਿਆਨਾ ਕਰਕੇ ਸਾਨੂੰ ਗਿਆਨ ਰੁਪੀ ਰਸ ਭਰਿਆ ਫਲ ਵੀ ਦਿੰਦਾ ਹੈ ਇਸ ਕਰਕੇ ਉਸ ਮਹਾਨ ਗੁਰੂ ਜਿਸ ਦਾ ਜੰਨਮ ਦਿਵਸ ਅਸੀ 5 ਜਨਵਰੀ 2010  ਨੂੰ ਮਨਾਇਆ ਇਸ ਦੇ ਸੋਹ ਖਾ ਕਿ ਕਹਿਏ ਕੇ ਅਸੀ ਅਪਣੇ ਘਰ ਵਿਚ ਘਟੋ ਘਟ ਇਕ ਦਰਖਤ ਜਰੂਰ ਲਗਾਵਾਂਗੇ


ਬੋਲੋ ਸਤਨਾਮ ਸ਼੍ਰੀ ਵਾਹਿਗੁਰੂ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

Comments