ਖਰਚ ਨੂੰ ਸਮਝੋ ਇਹ ਬਹੁਤ ਕੰਮ ਦੀ ਚੀਜ ਹੈ

ਖਰਚ ਬਾਰੇ ਤਾ ਹਰ ਕੋਈ ਜਾਣਦਾ ਹੈ ਤੇ ਅਸੀ ਆਮ ਲੋਕਾਂ ਤੋ ਸੁਣਦੇ ਹਾ ਕਿ ਅਜ ਮੇਰਾ ਇਕ ਲਖ ਦਾ ਖਰਚ ਹੋ ਗਿਆ ਪਰ ਸਹੀ ਸ਼ਬਦਾਂ ਵਿਚ ਇਸ ਨੂੰ ਪ੍ਰਭਾਸ਼ਿਤ ਕਰਨਾ ਥੋੜਾ ਓਖਾ ਹੈ ਕਿਉਕਿ ਖਰਚ ਨੂੰ ਲੇਖਾਂਕਣ ਵਿਚ ਬਹੁਤ ਹੀ ਮਹਤਵ ਦਿਤਾ ਗਿਆ ਹੈ ਪੁਰਾ ਦਾ ਪੁਰਾ ਲਾਗਤ ਲੇਖਾਂਕਣ ਖਰਚਿਆ ਦੀ ਜਾਨਕਾਰੀ ਦਿੰਦੀ ਹੈ ਤੇ ਦਸਦੀ ਹੈ ਕਿ ਇਸ ਦਾ ਉਚਿਤ ਉਪਯੋਗ ਕਿਵੇ ਕੀਤਾ ਜਾਵੇ ਤਾਂ ਆਉ ਅਜ ਅਸੀ ਖਰਚਿਆ ਦੀ ਤਹਿ ਤਕ ਜਾਇਏ ।

ਮੈ ਅਪਣੀ ਗਲ ਸ਼ੁਰੂ ਕਰਦਾ ਹਾਂ ਵਪਾਰ ਤੋ ਜਦੋ ਵਪਾਰ ਸ਼ੁਰੂ ਹੁੰਦਾ ਹੈ ਤਾਂ ਵਪਾਰ ਨੂੰ ਚਲਾਉਣ ਲਈ ਜੋ ਕੁਝ ਵੀ ਖਰੀਦਿਆ ਜਾਂ ਭੁਗਤਾਨ ਕੀਤਾ ਜਾਦਾ ਹੈ ਉਸ ਨੂੰ ਅਸੀ ਖਰਚ ਮਨਦੇ ਹਾਂ ਮਨ ਲਉ ਤੁਸੀ ਵਪਾਰ ਨੂੰ ਚਲਾਉਣ ਲਈ ਫਰਨੀਚਰ ਖਰੀਦਿਆ ਤੇ ਦੁਕਾਨ ਦਾ ਕਰਾਇਆ ਦਿਤਾ ਤੇ ਵਪਾਰ ਕਰਨਾ ਸ਼ੁਰੂ ਕਰ ਦਿਤਾ ਤੇ ਦੁਕਾਨ ਦਾ ਕਰਾਇਆ ਤੇ ਫਰਨੀਚਰ ਦੀ ਕੀਮਤ ਵਪਾਰ ਦਾ ਖਰਚ ਬਣ ਜਾਦੀ ਹੈ ਪਰ ਯਾਦ ਰਖੋ ਜੇ ਲੇਖੇ ਵਿਚ ਪਾਉਣਾ ਹੈ ਤਾ ਸਾਰੀਆ ਸਥਾਈ ਸੰਪਤੀ ਨੂੰ ਖਰੀਦਣ ਦਾ ਖਰਚ ਸੰਪਤੀ ਖਾਤੇ ਵਿਚ ਜਾਦਾ ਹੈ ਜਦੋ ਕਿ ਵਪਾਰ ਨੂੰ ਸਧਾਰਣ ਤਰੀਕੇ ਨਾਲ ਚਲਾਉਣ ਦਾ ਖਰਚ ਜਿਵੇ ਦੁਕਾਨ ਦਾ ਕਰਾਇਆ ਕਰਾਏ ਖਾਤੇ ਵਿਚ ਜਾਦਾ ਹੈ ਜੋ ਕਿ ਇਕ ਨਾ ਮਾਤਰ ਖਾਤਾ ਹੈ ਤਾਂ ਸਾਲ ਦੇ ਅੰਤ ਵਿਚ ਅਸੀ ਵਪਾਰ ਤੇ ਲਾਭ ਹਾਨੀ ਖਾਤੇ ਵਿਚ ਭੇਜ ਕੇ ਇਸ ਖਾਤੇ ਨੂੰ ਬੰਦ ਕਰ ਦਿੰਦੇ ਹਾਂ

Comments