ਇਕ ਕਰੋੜ ਸਿਰਫ ਇਕ ਦਿਨ ਵਿਚ ਕਿਵੇਂ ਕਮਇਏ

ਇਸ ਦੁਨਿਆ ਵਿਚ ਜਦੋ ਰਬ ਨੇ ਸਾਨੂੰ ਭੇਜਿਆ ਸੀ ਤਾਂ ਉਸ ਨੇ ਸਾਨੂੰ ਸਾਰਿਆ ਸ਼ਕਤੀਆ ਦੇ ਕੇ ਭੇਜਿਆ । ਰਬ ਨੇ ਮਨੁੱਖ ਨੂੰ ਦੋ ਹਥ , ਦੋ ਪੈਰ ਤੇ ਇਕ ਦੀਮਾਗ ਦਿਤਾ ਜਿਸ ਦੀ ਮਦਦ ਨਾਲ ਮਨੁੱਖ ਹਰ ਕੰਮ ਕਰ ਸਕਦਾ ਹੈ ਪਰ ਸਾਰੇ ਸੁਖ ਸੁਵਿਧਾਵਾ ਕਦੇ ਵੀ ਮਨੁਖ ਨੂੰ ਸੋ ਕੇ ਨਹੀ ਪ੍ਰਾਪਤ ਹੁੰਦੀ । ਜੇ ਤੁਸੀ ਇਕ ਦਿਨ ਵਿਚ ਇਕ ਕਰੋੜ ਰੁਪਿਆ ਕਮਾਉਣਾ ਹੈ ਤਾਂ ਇਹ ਵੀ ਕੋਈ ਓਖੀ ਗਲ ਨਹੀ ਜੇ ਤੁਸੀ ਇਕ ਕਰੋੜ ਰਪਇਆ ਇਕ ਦਿਨ ਵਿਚ ਕਮਾਉਣ ਦਾ ਫੈਸਲਾ ਕਰ ਲਿਆ ਹੈ ਤਾਂ ਤੁਸੀ ਜਰੁਰ ਹੀ ਇਕ ਕਰੋੜ ਰੁਪਇਆ ਇਕ ਦਿਨ ਵਿਚ ਕਮਾਉਗੇ ਪਰ ਅਸਲੀ ਗਲ ਹੈ ਕਿ ਰਸਤਾ ਕਿਹੜਾ ਅਪਨਾਇਆ ਜਾਵੇ

ਪਹਿਲੇ ਅਸੀ ਤੁਹਾਨੂੰ ਦਸਾਂਗੇ ਕਿਹੜੇ ਗਲਤ ਰਸਤੇ ਹਨ ਤੇ 99 ਪਰਸੈੰਟ ਲੋਕ ਇਨਾਂ ਗਲਤ ਰਸਤੀਆ ਨੂੰ ਅਪਣਾ ਕਿ ਇਕ ਦਿਨ ਵਿਚ ਕਰੋੜਪਤੀ ਤਾ ਨਹੀ ਪਰ ਕੰਗਾਲਪਤੀ ਬਣ ਜਾਦੇ ਹਨ

ਕੀ ਇਕ ਕਰੋੜ ਦੀ ਇਨਾਮ ਨਿਕਲਣ ਦੇ ਇਕ ਦਿਨ ਪਹਿਲਾ ਲਾਟਰੀ ਪਾਈ ਜਾਵੇ

ਇਹ ਉਤਰ ਬਿਲਕੁਲ ਗਲ ਹੈ

ਲਾਟਰੀ ਦੁਨੀਆ ਦੀ ਸਭ ਤੋ ਵਡੀ ਬੁਰਾਈ ਹੈ ਤੇ ਇਹ ਇਕ ਦਿਨ ਵਿਚ ਤੁਹਾਨੂੰ ਕੰਗਾਲਪਤੀ ਤਾਂ ਬਣਾ ਸਕਦੀ ਹੈ ਪਰ ਕਰੋੜ ਪਤੀ ਨਹੀ ਬਣਾ ਸਕਦੀ । ਲਾਟਰੀ , ਜੁਆ , ਤਾਸ਼ ਖੇਲਣਾ , ਸਟਾ ਲਗਾਉਣਾ ਇਹ ਸਾਰੇ ਕੰਮ ਆਲਸੀਆ ਦੇ ਹਨ ਤੇ ਆਲਸੀ ਕਦੇ ਇਕ ਦਿਨ ਵਿਚ ਕਰੋੜਪਤੀ ਨਹੀ ਬਣ ਸਕਦੇ ।

ਕੀ ਕਿਸੇ ਬੈਂਕ ਨੂੰ ਲਟਿਆ ਜਾਵੇ ਸਿਥੇ ਕਰੋੜਾਂ ਰੁਪਏ ਹੋਣ ( ਜਿਵੇਂ ਸਵਿਜ ਬੈਂਕ ਸਿਥੇ ਭਾਰਤ ਦਾ 70000 ਕਰੋੜ ਕਾਲਾ ਧੰਨ ਹੈ )

ਨਹੀਂ , ਇਹ ਵੀ ਇਕ ਦਿਨ ਵਿਚ ਇਕ ਕਰੋੜ ਰੁਪਏ ਕਮਾਉਣ ਦਾ ਗਲਤ ਤਰੀਕਾ ਹੈ ਬੈਂਕਾਂ ਵਿਚ ਗਰੀਬ ਕਿਸਾਨਾਂ , ਮਜਦੁਰਾ ਤੇ ਆਮ ਜਨਤਾ ਦਾ ਪੈਸਾ ਹੁੰਦਾ ਹੈ ਤੇ ਗੁਰਬਾਣੀ ਕਹਿੰਦੀ ਹੈ ਕਿ ਹਰਾਮ ਦਾ ਖਾਦਾ ਜਹਿਰ ਖਾਦਾ ਇਸ ਲਈ ਇਸ ਧੰਨ ਨੂੰ ਚੁਰਾਉਣਾ ਵਿ ਹਰਾਮ ਹੈ ਤੇ ਇਸ ਲਈ ਇਹ ਸਕੀਮ ਵੀ ਗਲਤ ਹੈ

ਕੀ ਨਕਲੀ ਨੋਟ ਛਾਪਣ ਦੀ ਕੋਈ ਮਸ਼ੀਨ ਲਗਾਣੀ ਚਹੀਦਾ ਹੈ ਜਿਸ ਨਾਲ ਇਕ ਦਿਨ ਵਿਚ ਇਕ ਕਰੋੜ ਰੁਪਏ ਦੇ ਨਕਲੀ ਨੋਟ ਛਾਪ ਲਿਤੇ ਜਾਣ

ਕਿਉ ਮੁਰਖਾ ਵਾਲੀਆ ਗਲਾਂ ਕਰਦੇ ਹੋ ਦੇਸ਼ ਨੁੰ ਧੋਖਾ ਦੇ ਕੇ ਦੇਸ਼ ਨਾਲ ਗਦਾਰੀ ਕਰਕੇ ਜੇ ਤੁਸੀ ਕੋਈ ਵੀ ਕੰਮ ਕਰੋਗੇ ਉਹ ਫਲੇ ਗਾ ਨਹੀ ਸਗੋ ਤੁਹਾਨੂੰ ਜੇਲ ਦੀ ਚਕੀ ਪਸਵਾਉਣ ਲਈ ਹੀ ਮਜਬੁਰ ਕਰੇਗਾ ।

ਇਸ ਤੋ ਇਲਾਵਾ ਸਾਰੇ ਉਹ ਤਰੀਕੇ ਜੋ ਇਨਟਰਨੈਟ ਵਿਚ ਲੋਕਾਂ ਨੂੰ ਧੋਖਾ ਦੇਣ ਲਈ ਦਸੇ ਜਾਦੇ ਹਨ ਗਲਤ ਹਨ ਤੇ ਇਸ ਵਿਚ ਨਹੀ ਫਸਣਾ ਚਹਿਦਾ

ਹੁਣ ਮੈ ਤੁਹਾਨੂੰ ਦਸ ਰਿਹਾ ਕਿ ਸਭ ਤੋ ਅਸਾਨ ਤੇ ਪੁਰੀ ਤਰਾ ਚੰਗਾ ਰਸਤਾ ਜਿਸ ਨਾਲ ਤੁਸੀ ਇਕ ਕਰੋੜ ਰੁਪਇਆ ਇਕ ਦਿਨ ਵਿਚ ਕੰਮਾ ਸਕਦੇ ਹੋ

ਇਕ ਕਰੋੜ ਰੁਪਇਆ ਇਕ ਦਿਨ ਵਿਚ ਕੰਮਉਣ ਲਈ ਸ਼ਰਤਾਂ

  1. ਇਕ ਕਰੋੜ ਰੁਪਇਆ ਇਕ ਦਿਨ ਵਿਚ ਕਮਾਉਣ ਦਾ ਜਜਬਾ ਜਾ ਪਕਾ ਇਰਾਦਾ ( ਸਵਾ ਲਾਖ ਸੇ ਏਕ ਲੜਾਉਂ ।। , ਤਬੈ ਗੋਬਿੰਦ ਸਿੰਘ ਨਾਮ ਕਹਾਊਂ ।। )
  2. ਉਚੀ ਸੋਚ
  3. ਰਬ ਤੇ ਵਿਸ਼ਵਾਸ
  4. ਖੁਦ ਤੇ ਵਿਸ਼ਵਾਸ
  5. ਉਚੀ ਕਲਪਨਾ ਸ਼ਕਤੀ ਕਿ ਹਰ ਸੈਕਿੰਡ ਤੁਹਡੇ ਲਈ ਇਕ ਸਾਲ ਦੇ ਬਰਾਬਰ ਹੋ ਜਾਣ ਤੇ ਇਕ ਦਿਨ ਜੋ 24 ਘੰਟੇ ਦਾ ਹੈ ਉਹ 24 ਸਾਲਾਂ ਵਿਚ ਬਦਲ ਜੇਵੇ ( ਮਨ ਜਿਤੈ ਜਗ ਜਿਤੈ )
  6. ਸਮਸਿਆਵਾਂ ਨਾਲ ਸੰਘਰਸ਼ ਕਰਨ ਦਾ ਹੋਸਲਾਂ ( ਜੋ ਤੋ ਪ੍ਰੇਮ ਖੇਲ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ , ਇਤ ਮਾਰਗ ਪੈਰ ਧਰਿਜੈ ਸਿਰ ਦਿਜੈ ਕਹੋ ਨਾ ਕਿਜੈ )
  7. ਅਪਣੀ ਡਿਕਸ਼ਨਰੀ ਵਿਚੋ ਨਾਮੁਮਕੀਨ ਸ਼ਬਦ ਨੂੰ ਕਢ ਦਿਉ
  8. ਸੋਚੋ ਜੇ ਬਰਗਤ ਦਾ ਇਕ ਸਰਸੋਂ ਦੇ ਦਾਣੇ ਤੋ ਵੀ ਛੋਟਾ ਬੀਜ ਇਕ ਵਿਸ਼ਾਲ ਦਰਖਤ ਬਣ ਸਕਦਾ ਹੈ ਤਾਂ ਮੈਂ ਇਕ ਦਿਨ ਵਿਚ ਕਰੋੜਪਤੀ ਕਿਉਂ ਨਹੀ ਬਣ ਸਕਦਾ ।
  9. ਗਨੀਜ ਬੁਕ ਆਫ ਰਿਕਾਰਡ ਨੂੰ ਬੜੇ ਧਿਆਨ ਨਾਲ ਪੜੋ । ਇਕ ਵਾਰੀ ਨਹੀ ਸਗੋਂ ਦਸ ਵਾਰੀ ।
  10. ਦਸਵੀ ਤੇ ਆਖਰੀ ਸ਼ਰਤ ਹੈ ਇਸ ਪ੍ਰਸ਼ਨ ਨੂੰ ਪੁਛੋ ਤੁਸੀ 1 ਕਰੋੜ ਇਕ ਦਿਨ ਵਿਚ ਕਿਉ ਕਮਾਉਣਾ ਚਹੁੰਦੇ ਹੋ । ਕਿਉਕਿ ਮੈ ਇਹ ਸਮਝਦਾ ਹਾਂ ਕਿ ਜੇ ਤੁਹਾਡੇ ਕੋਲ ਇਕ ਦਿਨ ਵਿਚ ਇਕ ਕਰੋੜ ਰਪਇਆ ਕੰਮਾਉਣ ਦਾ ਕੋਈ ਉਦੇਸ਼ ਨਹੀ ਤਾਂ ਤੁਸੀ ਗੁਗਲ ਤੇ ਸਰਚ ਕਰਕੇ ਮੇਰਾ ਤੇ ਆਪਣਾ ਸਮਾਂ ਖਰਾਬ ਕਰ ਰਹੇ ਹੋ

ਵਡੇ ਲੋਕ ਹੀ ਵਡਾ ਕੰਮ ਕਰਿਆ ਕਰਦੇ ਨੇ ਜੇ ਤੁਹਾਡੇ ਇਕ ਦੀ ਕਪੈਸਟੀ ਇਕ ਕਰੋੜ ਨੂੰ ਹਜਮ ਕਰਨ ਦੀ ਹੈ ਹੀ ਨਹੀ ਤਾ ਰਬ ਤੁਹਾਨੂੰ ਕਿਵੇਂ ਇਕ ਕਰੋੜ ਦੇ ਸਕਦਾ ਹੈ ਵਡੇ ਉਦੇਸ਼ ਅਜ ਤੋ ਹੀ ਨਿਰਧਾਰਿਤ ਕਰੋ ਕਿ ਮੈਨੂੰ ਇਕ ਖਾਸ ਉਦੇਸ਼ ਲਈ ਇਕ ਦਿਨ ਵਿਚ ਇਕ ਕਰੋੜ ਰੁਪਏ ਦੀ ਸਕਤ ਜਰੁਰਤ ਹੈ ਤੇ ਫਿਰ ਉਸ ਇਕ ਕਰੋੜ ਨੂੰ ਪ੍ਰਾਪਤ ਕਰਨ ਲਈ ਜੀਵਨ ਦੇ ਸੰਘਰਸ਼ ਲਈ ਜੁਟ ਜਾਵੋ ਮੈਨੂੰ ਉਮੀਦ ਹੈ ਕਿ ਕੰਮ ਦਾ ਤਰੀਕਾ , ਰਸਤਾ ਤੁਹਾਨੂੰ ਅਪਣੇ ਆਪ ਪਤਾ ਲਗ ਜਾਵੇਗਾ ਤੇ ਇਕ ਦਿਨ ਪੁਰਾ ਹੋਣ ਤੋ ਪਹਿਲਾ ਪਹਿਲਾ ਤੁਸੀ ਇਕ ਕਰੋੜ ਕੰਮਾ ਚੁਕੇ ਹੋਵੋਗੇ

Comments