ਆਪਣੇ ਸਾਰੇ ਦੁਖ ਦੁਰ ਕਰਨ ਲਈ ਦੁਖਨਿਵਾਰਨ ਸਾਹਿਬ ਜੀ ਦੇ ਦਰਸ਼ਨ ਕਰੋ ਜੀ


ਨੋਵੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਦਰਸ਼ਨਾ ਨਾਲ ਪਵਿਤਰ ਹੋਈ ਭੁਮੀ ਪਟਿਆਲਾ ਜਿਥੇ ਗੁਰੂਦਆਰਾ ਦੁਖਨਿਵਾਰਨ ਸਾਹਿਬ ਜੀ ਦੀ ਸਥਾਪਨਾ ਹੋਈ ਹੈ ਤੁਹਾਨੂੰ ਆਪਣੇ ਜੀਦੰਗੀ ਵਿਚ ਇਸ ਪਾਵਨ ਸਥਾਨ ਦੇ ਦਰਸ਼ਨ ਜਰੁਰ ਕਰਨੇ ਚਾਹਿਦੇ ਹਨ ਪਟਿਆਲਾ ਪੰਜਾਬ ਦਾ ਇਕ ਪਸਿੱਧ ਜਿਲਾ ਹੈ ਤੇ ਇਥੇ ਆਉਣ ਜਾਣ ਦੀ ਪੁਰੀ ਸੁਵਿਧਾ ਹੈ ਜੇਕਰ ਤੁਸੀ ਦਿਲੀ ਵਾਲੇ ਪਾਸੇ ਆਉਦੇ ਹੋ ਤਾ ਦਿਲੀ ਤੋ ਰਾਜਪੁਰਾ ਉਤਰਨਾ ਪਵੇਗਾ ਉਸ ਤੋ ਬਾਅਦ ਤੁਹਾਨੂੰ ਪਟਿਆਲੇ ਦੀ ਬਸ ਪਕੜਨੀ ਪਵੇਗੀ ਤੇ ਬਸ ਸਟੈੰਡ ਤੋ ਕੋਈ 5-7 ਮਿੰਟ ਚਲਣ ਤੇ ਤੁਸੀ ਆਸਾਨੀ ਨਾਲ ਇਸ ਗੁਰੂਦਆਰੇ ਪਹੁੰਚ ਸਕਦੇ ਹੋ
ਇਹ ਮੇਰੇ ਜੀਵਨ ਦਾ ਨਿਜੀ ਅਨੂਭਵ ਰਿਹਾ ਹੈ ਕਿ ਤੁਹਾਨੂੰ ਇਸ ਗੁਰੂਦਆਰੇ ਜਾ ਕੇ ਤੇ ਸਤਸੰਗ ਸੁਣ ਕੇ ਅਜਿਹਾ ਆਤਮੀਕ ਸ਼ਾਂਤੀ ਪ੍ਰਾਪਤ ਹੋਵੇਗੀ ਜਿਸ ਨਾਲ ਤੁਹਾਡੇ ਸਾਰੇ ਦੁਖ ਦੁਰ ਹੋ ਜਾਣ ਗੇ । ਗੁਰੂਦਆਰੇ ਦੇ ਗੇਟ ਵਲ ਚੁਬਾਰੇ ਤੇ ਇਕ ਆਜਾਇਬ ਘਰ ਵਿ ਹੈ ਜਿਥੇ ਦਸ ਗੁਰੂਆ ਤੇ ਹੋਰ ਸਾਰੇ ਸੰਤਾਂ ਤੇ ਸ਼ਹੀਦਾ ਦੀਆ ਤਸਵੀਰਾ ਲਗਿਆ ਹੋਈ ਹਨ ਤਸਵੀਰਾ ਨੂੰ ਦੇਖ ਕੇ ਸਾਨੂੰ ਇਕ ਵਾਰੀ ਇਹ ਅਹਿਸਾਸ ਤਾਂ ਹੋ ਹੀ ਜਾਦਾਂ ਹੈ ਕਿ ਅਸੀ ਉਸ ਸੰਤਾਂ ਦੀ ਸੰਤਾਨ ਹਾਂ ਜੋ ਅਪਣੇ ਧਰਮ ਨੂੰ ਆਪਣੇ ਤੋ ਵੀ ਜੀਆਦਾ ਪਿਆਰ ਕਰਦੀ ਸੀ ਤੇ ਸਾਨੂੰ ਇਸ ਗਲ ਦੀ ਵੀ ਮਾਣ ਹੈ ਕਿ ਅਸੀ ਪੰਜਾਬੀ ਹਾਂ ।

Comments

vinod ji
pic dekh ke hi man shaant ho gya
is tara lagga jive main ludhiane ton patiala jaan vali bus vich baitha hovaN
jaankari den lyee dhanvaad