ਆਤਮਾ ਨੂੰ ਜਾਣੋ

ਪਿਆਰੇ ਸਾਥਿਓ
ਆਤਮਾ ਨੂੰ ਜਾਣਨਾ ਬਹੁਤ ਹੀ ਜਰੁਰੀ ਹੈ ਕਿਉਕਿ ਇਸ ਨੂੰ ਜਾਣ ਕੇ ਹੀ ਤੁਹਾਡਾ ਇਹ ਡਰ ਖਤਮ ਹੋ ਜਾਵੇਗਾ ਕਿ ਮੈੰ ਮਰਨਾ ਹੈ ਤੇ ਕੁਝ ਵੀ ਬਾਕਿ ਨਹੀਂ ਬਚੇਗਾ । ਗੀਤਾ ਕਹਿੰਦੀ ਹੈ ਕਿ ਤੁੰ ਰਬ ਦਾ ਅੰਸ਼ ਆਤਮਾ ਹੈ ਤੂੰ ਆਪਣੇ ਆਪ ਨੂੰ ਪਛਾਣ । ਇਹ ਗਲਤ ਹੈ ਕਿ ਤੂੰ ਸਿਰਫ ਸ਼ਰੀਰ ਹੈ ਸ਼ਰੀਰ ਤਾਂ ਮਰ ਜਾਦਾ ਹੈ ਤੇ ਜੋ ਅਮਰ ਰਹਿੰਦੀ ਹੈ ਉਹ ਆਤਮਾ ਹੈ ।
ਉਪਨਿਸ਼ਦ ਕਹਿੰਦੇ ਹਨ ਕਿ ਆਤਮਾ ਬਹੁਤ ਹੀ ਬਰੀਕ ਹੈ ਜਿਸ ਨੂੰ ਅਸੀ ਨੰਗੀ ਅਖ ਨਾਲ ਨਹੀੰ ਦੇਖ ਸਕਦੇ ।
ਜਿਵੇ ਬਹੁਤ ਸਾਰਿਆਂ ਚੀਜਾਂ ਨੰਗੀਆਂ ਅਖਾਂ ਨਾਲ ਨਹੀਂ ਦੇਖੀਆਂ ਜਾ ਸਕਦੀਆਂ ਉਸੇ ਤਰਾਂ ਅਸੀਂ ਆਤਮਾ ਨੂੰ ਵੀ ਨਹੀਂ ਦੇਖ ਸਕਦੇ ਪਰ ਹਾਂ ਇਸ ਨੂੰ ਮਹਿਸੁਸ ਕੀਤਾ ਜਾ ਸਕਦਾ ਹੈ ਜਦੋ ਵੀ ਮਨੁੱਖ ਪਾਪ ਕਰਦਾ ਹੈ ਤਾ ਇਹੀ ਤੁਹਾਨੂੰ ਆਵਾਜ ਦੇੰਦੀ ਹੈ ਤੇ ਕਹਿੰਦੀ ਹੈ ਕੇ ਓ ਮੇਰੇ ਸਰੀਰ ਇਹ ਮਨ ਦੇ ਲਾਗੇ ਲਗ ਕੇ ਪਾਪ ਨਾ ਕਰ ਕਿਉਕਿ ਬਾਦ ਵਿਚ ਇਸ ਦੀ ਸਜਾ ਮੈਨੂੰ ਭੁਗਤਣੀ ਪੈਣੀ ਹੈ ਕਿਉਕਿ ਤੂ ਜੜ ਹੈ ਤੇ ਮੈਂ ਚੇਤਨ ਪਰ ਕਿਉਕਿ ਮੈਂ ਤੇਰੇ ਬੰਧਨ ਵਿਚ ਹਾਂ ਇਸ ਲਈ ਮੈਨੂੰ ਸਜਾ ਮਿਲੇਗੀ
ਇਸ ਲਈ ਆਪਣੀ ਆਤਮਾ ਨੂੰ ਜਾਣੋ ਤੇ ਉਸ ਦੀ ਆਵਾਜ ਸੁਣ ਕੇ ਪਾਪ ਨਾ ਕਰੋ ।

Comments